ਨਵੀਂ ਦਿੱਲੀ: ਨਿਰਭਿਆ ਕੇਸ ਦੋ ਦੋਸ਼ੀ ਪਵਨ ਨੂੰ ਮੰਡੋਲੀ ਜੇਲ੍ਹ ਤੋਂ ਤਿਹਾੜ ਦੀ ਜੇਲ੍ਹ ਨੰਬਰ 2 ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਇਸ ਜੇਲ੍ਹ ਨੰਬਰ 2 ਵਿੱਚ ਦੋਸ਼ੀ ਅਕਸ਼ੈ ਤੇ ਮੁਕੇਸ਼ ਵੀ ਬੰਦ ਹਨ, ਜਦ ਕਿ ਤਿਹਾੜ ਦੀ ਜੇਲ੍ਹ ਨੰਬਰ 4 ਵਿੱਚ ਵਿਨੈ ਸ਼ਰਮਾ ਬੰਦ ਹੈ। ਸਾਰਿਆਂ ਨੂੰ ਵੱਖ-ਵੱਖ ਸੇਲ ਵਿੱਚ ਬੰਦ ਕੀਤਾ ਗਿਆ ਤੇ ਸੀਸੀਟੀਵੀ ਕੈਮਰਾਂ ਵਿੱਚ ਮਾਨਿਟਰਿੰਗ ਕੀਤੀ ਜਾ ਰਹੀ ਹੈ।
ਜੇਲ੍ਹ ਨੰਬਰ 2 ਵਿੱਚ ਫਾਂਸੀ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਫਾਂਸੀ ਵਾਲੀ ਥਾਂ ਦੀ ਸਾਫ਼-ਸਫ਼ਾਈ ਤੇ ਡਮੀ ਟ੍ਰਾਇਲ ਵੀ ਕਰਾਇਆ ਗਿਆ। ਜੇਲ੍ਹ ਨੰਬਰ 3 ਵਿੱਚ ਹੀ ਫਾਂਸੀ ਲਾਉਣ ਦਾ ਚਬੂਤਰਾ ਤੇ ਤਖ਼ਤਾ ਹੈ। ਫਾਂਸੀ ਦੇ ਲਈ ਖ਼ਾਸ ਤਰ੍ਹਾਂ ਦੀ ਰੱਸੀਆਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਜੋ ਕਿ ਬਕਸਰ ਜੇਲ੍ਹ ਤੋਂ ਮੰਗਾਈ ਜਾ ਰਹੀ ਹੈ। ਇਨ੍ਹਾਂ ਰੱਸੀਆਂ ਵਿੱਚ ਮੋਮ ਲੱਗਿਆ ਹੁੰਦਾ ਹੈ ਤੇ ਕਈ ਘੰਟਿਆਂ ਤੱਕ ਨਮੀਂ ਵਿੱਚ ਰੱਖ ਕੇ ਇਨ੍ਹਾਂ ਨੂੰ ਤਿਆਰ ਕੀਤਾ ਜਾਂਦਾ ਹੈ।