ਪੰਜਾਬ

punjab

ETV Bharat / bharat

ਲਖਨਉ: 6 ਸਾਲਾ ਮਾਸੂਮ ਦਾ ਬਲਾਤਕਾਰ ਤੋਂ ਬਾਅਦ ਕਤਲ ਕਰਨ ਵਾਲੇ ਦੋਸ਼ੀ ਨੂੰ ਫਾਂਸੀ - ਨਿਰਭਯਾ ਬਲਾਤਕਾਰ ਮਾਮਲਾ

ਉੱਤਰ ਪ੍ਰਦੇਸ਼ 'ਚ 6 ਸਾਲ ਦੀ ਮਾਸੂਮ ਕੁੜੀ ਨਾਲ ਬਲਾਤਕਾਰ ਅਤੇ ਕਤਲ ਮਾਮਲੇ ਦੇ ਦੋਸ਼ੀ ਨੂੰ ਪੋਕਸੋ ਦੇ ਵਿਸ਼ੇਸ਼ ਜੱਜ ਅਰਵਿੰਦ ਮਿਸ਼ਰਾ ਨੇ ਮੌਤ ਦੀ ਸਜ਼ਾ ਸੁਣਾਈ ਹੈ।

6 ਸਾਲਾ ਮਾਸੂਮ ਨਾਲ ਜਬਰ ਜਨਾਹ ਮਾਮਲਾ
6 ਸਾਲਾ ਮਾਸੂਮ ਨਾਲ ਜਬਰ ਜਨਾਹ ਮਾਮਲਾ

By

Published : Jan 17, 2020, 9:57 PM IST

ਲਖਨਊ: ਪੋਕਸੋ ਦੇ ਵਿਸ਼ੇਸ਼ ਜੱਜ ਅਰਵਿੰਦ ਮਿਸ਼ਰਾ ਨੇ 6 ਸਾਲ ਦੀ ਮਾਸੂਮ ਕੁੜੀ ਨਾਲ ਬਲਾਤਕਾਰ ਅਤੇ ਕਤਲ ਕਰਨ ਵਾਲੇ ਦੋਸ਼ੀ ਬਬਲੂ ਉਰਫ ਅਰਫਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ 40 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਅਦਾਲਤ ਨੇ ਕਿਹਾ ਹੈ ਕਿ ਦੋਸ਼ੀ ਬਬਲੂ ਉਰਫ ਅਰਫਤ ਨੂੰ ਉਸ ਦੀ ਮੌਤ ਹੋਣ ਤੱਕ ਫਾਂਸੀ 'ਤੇ ਲਟਕਾਇਆ ਜਾਵੇ। ਅਦਾਲਤ ਨੇ ਬਬਲੂ ਉਰਫ ਅਰਫਤ ਨੂੰ ਦਿੱਤੀ ਮੌਤ ਦੀ ਸਜ਼ਾ ਦੀ ਪੁਸ਼ਟੀ ਲਈ ਇਸ ਕੇਸ ਦਾ ਪੂਰਾ ਪੱਤਰ ਅਵਿਲੰਬ ਹਾਈ ਕੋਰਟ ਨੂੰ ਭੇਜਣ ਦੇ ਆਦੇਸ਼ ਵੀ ਦਿੱਤੇ ਹਨ।

ਦੱਸਣਯੋਗ ਹੈ ਕਿ ਦੇਸ਼ 'ਚ ਮਹਿਲਾਵਾਂ ਦੀ ਸੁਰੱਖਿਆ ਨੂੂੰ ਲੈ ਕੇ ਸਰਕਾਰ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਇਸ ਤੋਂ ਪਹਿਲਾ ਨਿਰਭਯਾ ਬਲਾਤਕਾਰ ਅਤੇ ਕਤਲ ਮਾਮਲੇ 'ਚ ਦੋਸ਼ੀਆਂ ਨੂੰ ਦਿੱਲੀ ਦੀ ਇੱਕ ਅਦਾਲਤ ਨੇ 1 ਫਰਵਰੀ, ਸਵੇਰੇ 6 ਵਜੇ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਜੇ ਬਲਾਤਕਾਰ ਦੇ ਦੋਸ਼ੀਆਂ ਨੂੰ ਕਾਨੂੰਨ ਇੱਝ ਹੀ ਮੌਤ ਦੀ ਸਜ਼ਾ ਦਿੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੁਲਜ਼ਮ ਇਸ ਤਰ੍ਹਾਂ ਦਾ ਸ਼ਰਮਸਾਰ ਅਪਰਾਧ ਕਰਨ 'ਤੇ 100 ਵਾਰ ਸੋਚੇਗਾ।

ABOUT THE AUTHOR

...view details