ਨਵੀਂ ਦਿੱਲੀ : ਨਰਿੰਦਰ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਅਤੇ ਪੀਐਮ ਅਹੁਦੇ ਦੇ ਸਹੁੰ ਚੱਕ ਸਮਾਗਮ 'ਤੇ ਵਿਸ਼ੇਸ਼ ਤੌਰ ਆਬੂ ਧਾਬੀ ਵਿੱਚ ਲਾਈਟਿੰਗ ਕੀਤੀ ਘਈ ਹੈ।
ਮੋਦੀ ਦੇ ਸਹੁੰ ਚੁੱਕ ਸਮਾਗਮ 'ਤੇ ਆਬੂ ਧਾਬੀ 'ਚ ਐਡਨਾਕ ਟਾਵਰ ਦੇ ਦਿਖਾਈ ਦਿੱਤਾ ਤਿਰੰਗਾ - PM Modi Oath taking ceramoney
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੂਜੀ ਵਾਰ ਪੀਐਮ ਅਹੁਦੇ ਦੀ ਸਹੁੰ ਚੁੱਕੇ ਜਾਣ ਦੇ ਮੌਕੇ 'ਤੇ ਆਬੂ ਧਾਬੀ ਵਿੱਚ ਵਿਸ਼ੇਸ਼ ਤੌਰ 'ਤੇ ਐਡਨਾਕ ਟਾਵਰ ਉੱਤੇ ਰੋਸ਼ਨੀ ਕੀਤੀ ਗਈ। ਰੋਸ਼ਨੀ ਵਿੱਚ ਤਿਰੰਗੇ ਨੂੰ ਦਰਸਾਇਆ ਗਿਆ।
ਆਬੂ ਧਾਬੀ ਵਿੱਚ ਇਹ ਵਿਸ਼ੇਸ਼ ਲਾਈਟਿੰਗ ਇਥੇ ਦੇ ਸਭ ਉੱਚੇ ਐਡਨਾਕ ਟਾਵਰ ਉੱਤੇ ਕੀਤੀ ਗਈ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦੇ ਹੋਏ ਦੋਹਾਂ ਦੇਸ਼ਾਂ ਦੇ ਝੰਡਿਆਂ ਨੂੰ ਦਰਸਾਈਆ ਗਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਬੂ ਧਾਬੀ ਦੇ ਕਰਾਉਂਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਦੀ ਤਸਵੀਰਾਂ ਵੀ ਦਰਸਾਇਆਂ ਗਈਆਂ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਉੱਤੇ ਇਥੇ ਦੇ ਕਰਾਉਂਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਆਪਣੇ ਪਿਆਰੇ ਮਿੱਤਰ ਨਰਿੰਦਰ ਮੋਦੀ ਨੂੰ ਚੋਣਾਂ ਜਿੱਤਣ ਤੇ ਵਧਾਈ ਦਿੰਦਾ ਹਾਂ। ਅਸੀਂ ਉਨ੍ਹਾਂ ਨਾਲ ਦੋਹਾਂ ਪੱਖਾਂ ਵੱਲੋਂ ਕੰਮ ਕਰਨ ਲਈ ਬੇਹਦ ਉਤਸ਼ਾਹਤ ਹਾਂ । ਯੂਏਈ ਭਾਰਤ ਅਤੇ ਇਸ ਦੇ ਦੋਸਤਾਨਾ ਲੋਕਾਂ ਦੇ ਵਧੇਰੇ ਵਿਕਾਸ ਅਤੇ ਖੁਸ਼ਹਾਲੀ ਚਾਹੁੰਦਾ ਹੈ।