ਨਵੀਂ ਦਿੱਲੀ: ਭਾਰਤੀ ਅਮਰੀਕੀ ਅਭਿਜੀਤ ਬੈਨਰਜੀ ਨੂੰ ਸਾਲ 2019 ਲਈ ਨੋਬਲ ਐਵਾਰਡ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਫ਼ਰਾਂਸ ਦੀ ਐਸਥਰ ਡੁਫਲੋ ਅਤੇ ਅਮਰੀਕਾ ਦੇ ਮਾਇਕਲ ਕ੍ਰੇਮਰ ਨੇ ਮਿਲ ਕੇ ਦਿੱਤਾ ਹੈ। ਇਹ ਐਵਾਰਡ ਵਿਸ਼ਵ ਪੱਧਰ 'ਤੇ ਗ਼ਰੀਬੀ ਖ਼ਤਮ ਕਰਨ ਲਈ ਕੀਤੇ ਗਏ ਕੰਮਾਂ ਕਰਕੇ ਦਿੱਤਾ ਗਿਆ ਹੈ।
ਨੋਬਲ ਸਮਿਤੀ ਨੇ ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਤਿੰਨ ਵਿਅਕਤੀਆਂ(ਅਭਿਜੀਤ ਬੈਨਰਜੀ. ਐਸਥਰ ਡੁਫਲੋ ਅਤੇ ਮਾਇਕਲ ਕ੍ਰੇਮਰ) ਨੂੰ 2019 ਦਾ ਅਰਥਸ਼ਾਸ਼ਤਰ ਦਾ ਨੋਬਲ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ ਅਭਿਜੀਤ ਬੈਨਰਜੀ ਅਤੇ ਐਸਥਰ ਡੁਫਲੋ ਪਤੀ-ਪਤਨੀ ਹਨ। ਐਸਥਰ ਨੋਬਲ ਐਵਾਰਡ ਜਿੱਤਣ ਵਾਲੀ ਸਭ ਤੋਂ ਨੌਜਵਾਨ(46) ਬਣ ਗਈ ਹੈ।
ਇਨ੍ਹਾਂ ਵਿੱਚੋਂ ਬੈਨਰਜੀ ਭਾਰਤੀ ਮੂਲ ਦੇ ਨਾਗਰਿਕ ਹਨ ਜਦੋਂ ਕਿ ਐਸਥਰ ਡੁਫਲੋ ਫਰੈਂਚ ਅਮਰੀਕੀ ਅਤੇ ਮਾਇਕਲ ਕ੍ਰੇਮਰ ਅਮਰੀਕੀ ਮੂਲ ਦੇ ਹਨ। ਨੋਬਲ ਐਵਾਰਡ ਵਿੱਚ ਮਿਲਣ ਵਾਲੀ 9 ਮਿਲੀਅਨ ਡਾਲਰ ਦੀ ਰਾਸ਼ੀ ਨੂੰ ਤਿੰਨਾਂ ਵਿੱਚ ਬਰਾਬਰ ਵੰਡਿਆ ਜਾਵੇਗਾ।
ਨੋਬਲ ਐਵਾਰਡ ਦਾ ਐਲਾਨ ਕਰਦੇ ਹੋਏ ਰਾਇਲ ਸਵੀਡਿਸ਼ ਅਕੈਡਮੀ ਨੇ ਬਿਆਨ ਵਿੱਚ ਕਿਹਾ, ਇਸ ਸਾਲ ਦੇ ਐਵਾਰਡ ਜੇਤੂਆਂ ਦੀ ਸੋਧ ਵਿਸ਼ਵ ਪੱਧਰ ਤੇ ਗ਼ਰੀਬੀ ਨਾਲ਼ ਲੜਨ ਵਿੱਚ ਸਾਡੀ ਸਮਰੱਥਾ ਨੂੰ ਬਿਹਤਵ ਬਣਾਉਂਦਾ ਹੈ। ਮਹਿਜ਼ ਦੋ ਦਹਾਕਿਆਂ ਵਿੱਚ ਉਨ੍ਹਾਂ ਦੇ ਕੀਤੇ ਪ੍ਰਯੋਗਾਂ ਦੇ ਵਿਕਾਸ ਨੇ ਅਰਥਸ਼ਾਸ਼ਤਰ ਨੂੰ ਪੁਰੀ ਤਰ੍ਹਾਂ ਨਾਲ਼ ਬਦਲ ਦਿੱਤਾ ਹੈ।
ਬੈਨਰਜੀ (58) ਨੇ ਭਾਰਤ ਦੇ ਕਲਕੱਤਾ ਯੂਨੀਵਰਸਿਟੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ। ਇਸ ਤੋਂ ਬਾਅਦ 1988 ਵਿੱਚ ਉਨ੍ਹਾਂ ਨੇ ਹਾਵਰਡ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ। ਮੌਜੂਦਾ ਸਮੇਂ ਵਿੱਚ ਉਹ ਮੈਸਾਚਿਉਸੇਟਸ ਇੰਸੀਚਿਊਟ ਆਫ਼ ਟੈਕਨੋਲੋਜੀ ਵਿਚ ਅਰਥ ਸ਼ਾਸਤਰ ਦੇ ਫੋਰਡ ਫਾਉਂਡੇਸ਼ਨ ਵਿੱਚ ਕੌਮਾਂਤਰੀ ਪ੍ਰੋਫੈਸਰ ਹਨ।
ਅਭਿਜੀਤ ਬੈਨਰਜੀ ਦਾ ਆਪਣੀ ਪਹਿਲੀ ਪਤਨੀ ਨਾਲ਼ ਤਲਾਕ ਹੋ ਚੁੱਕਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਐਸਥਰ ਡੁਫਲੋ ਨਾਲ਼ ਵਿਆਹ ਕੀਤਾ। ਉਹ ਵੀ ਮਾਇਕਲ ਕ੍ਰੇਮਲ ਹਾਵਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਤੈਨਾਤ ਹਨ।
ਨੋਬਲ ਐਵਾਰਡ ਦੇ ਐਲਾਨ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਹੈ।