ਨਵੀਂ ਦਿੱਲੀ: ਭਾਰਤੀ ਮੂਲ ਦੇ ਅਮਰੀਕੀ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਐਸਟਰ ਦੁਫਲੋ ਨੇ ਮੰਗਲਵਾਰ ਨੂੰ ਸਟਾਕਹੋਮ ਵਿੱਚ 2019 ਦਾ ਨੋਬਲ ਪੁਰਸਕਾਰ ਮਿਲਿਆ।
ਇਸ ਸਮਾਗਮ ਦੀ ਖ਼ਾਸ ਗੱਲ ਇਹ ਸੀ ਕਿ ਅਭਿਜੀਤ ਬੈਨਰਜੀ ਤੇ ਉਨ੍ਹਾਂ ਦੀ ਪਤਨੀ ਭਾਰਤੀ ਪਹਿਰਾਵੇ ਚ ਨਜ਼ਰ ਆਏ। ਬੈਨਰਜੀ ਨੇ ਇੱਕ ਧੋਤੀ ਪਾਈ ਹੋਈ ਸੀ ਤੇ ਉਨ੍ਹਾਂ ਦੀ ਪਤਨੀ ਡੁਫਲੋ ਨੇ ਸਾੜੀ ਬੰਨ੍ਹੀ ਹੋਈ ਸੀ। "ਗਲੋਬਲ ਗ਼ਰੀਬੀ ਦੂਰ ਕਰਨ ਲਈ ਉਨ੍ਹਾਂ ਦੀ ਪ੍ਰਯੋਗਾਤਮਕ ਪਹੁੰਚ ਲਈ" ਤਿੰਨ ਖੋਜਕਰਤਾਵਾਂ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਇਨ੍ਹਾਂ ਚੋਂ ਅਭਿਜੀਤ ਬੈਨਰਜੀ ਤੇ ਉਨ੍ਹਾਂ ਦੀ ਪਤਨੀ ਤੇ ਸਾਥੀ ਅਰਥ ਸ਼ਾਸਤਰੀ ਮਾਈਕਲ ਕ੍ਰੈਮਰ ਨੂੰ ਪੁਰਸਕਾਰ ਮਿਲਿਆ। ਬੈਨਰਜੀ ਅਤੇ ਡੁਫਲੋ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨੌਲੋਜੀ ਵਿੱਚ ਕੰਮ ਕਰਦੇ ਹਨ, ਜਦਕਿ ਕ੍ਰੇਮਰ ਹਾਰਵਰਡ ਯੂਨੀਵਰਸਿਟੀ ਵਿੱਚ ਵਿਕਾਸਸ਼ੀਲ ਸੁਸਾਇਟੀਆਂ ਦੇ ਪ੍ਰੋਫੈਸਰ ਹਨ।ਕੋਲਕਾਤਾ ਵਿੱਚ ਜੰਮੇ ਬੈਨਰਜੀ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਆਪਣੀ ਮਾਸਟਰ ਦੀ ਡਿਗਰੀ ਹਾਸਲ ਕੀਤੀ। 1988 ਚ ਉਨ੍ਹਾਂ ਹਾਰਵਰਡ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਵਿਚ ਪੀਐਚਡੀ ਕੀਤੀ।