ਨਵੀਂ ਦਿੱਲੀ: ਲੋਕ ਸਭਾ ਦੇ ਅੰਦਰ ਆਪਣੇ ਭਾਸ਼ਣਾਂ ਲਈ ਹਮੇਸ਼ਾਂ ਚਰਚਾ ਵਿੱਚ ਰਹੇ ਪੰਜਾਬ ਦੇ ਮਸ਼ਹੂਰ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਉੱਤਰ ਚੁੱਕੇ ਹਨ।
ਲਗਾਤਾਰ ਕਰ ਰਹੇ ਰੋਡ ਸ਼ੋਅ
ਭਗਵੰਤ ਮਾਨ ਨੇ ਐਤਵਾਰ ਨੂੰ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਵਿਧਾਨਸਭਾ ਹਲਕਿਆਂ ਦੇ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਲੋਕਾਂ ਤੋਂ ਸਮਰਥਨ ਵੀ ਮਿਲ ਰਿਹੈ। ਲੋਕਾਂ ਨੇ ਫੁੱਲਾਂ ਦੀ ਮਾਲਾ ਪਾ ਕੇ ਪੰਜਾਬ ਦੇ ਸੰਸਦ ਮੈਂਬਰ ਦਾ ਸਵਾਗਤ ਕੀਤਾ।
ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਇਸ ਦੇ ਨਾਲ ਹੀ ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਸੈਂਕੜੇ ਵਰਕਰਾਂ ਸਮੇਤ ਆਮ ਲੋਕ ਵੀ ਭਗਵੰਤ ਮਾਨ ਨੂੰ ਸੜਕਾਂ 'ਤੇ ਵੇਖਣ ਲਈ ਉਤਾਵਲੇ ਹੋਏ ਅਤੇ ਉਨ੍ਹਾਂ ਨਾਲ ਸੈਲਫੀ ਵੀ ਲਈ।
ਇਸ ਵਾਰ 70 ਸੀਟਾਂ 'ਤੇ ਹੋਵੇਗੀ ਜਿੱਤ
ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਜਾ ਰਹੀ ਹੈ। ਇਸ ਵਾਰ ਪਾਰਟੀ 70 ਵਿਚੋਂ 70 ਸੀਟਾਂ ਜਿੱਤੇਗੀ। ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਦੇ ਚੁਣੇ ਗਏ ਤਿੰਨ ਵਿਧਾਇਕ ਆਏ ਸਨ।
ਦਿੱਲੀ ਵਿੱਚ ਜਨਤਾ ਦੇ ਅਥਾਹ ਸਮਰਥਨ ਨੂੰ ਵੇਖਦਿਆਂ ਇਹ ਲਗਦਾ ਹੈ ਕਿ ਇਸ ਵਾਰ ਵਿਧਾਇਕ ਵੀ ਆਪਣੀਆਂ ਸੀਟਾਂ ਹਾਰਨ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਇਸ ਚੋਣ ਪ੍ਰਚਾਰ ਤੋਂ ਹਟਾ ਦਿੱਤੀਆਂ ਹਨ। ਇਸ ਤੋਂ ਸਾਫ ਹੈ ਕਿ ਭਾਜਪਾ ਨੂੰ ਵੀ ਪਤਾ ਹੈ ਕਿ ਕਿਤੇ ਇਸ ਵਾਰ ਵੀ ਉਹ ਹਾਰ ਨਾ ਜਾਣ ।