ਉੱਤਰ ਪ੍ਰਦੇਸ਼: ਬਾਗਪਤ ਜ਼ਿਲ੍ਹੇ ਦੇ ਦੋਘਟ ਖੇਤਰ ਦੇ ਇੱਕ ਪਿੰਡ ਵਿੱਚ 4 ਦਰਿੰਦਿਆਂ ਵੱਲੋਂ ਇੱਕ ਔਰਤ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਉੱਥੇ ਹੀ ਬਲਾਤਕਾਰ ਦੀ ਘਟਨਾ ਦਾ ਵਿਰੋਧ ਕਰਨ 'ਤੇ ਦਰਿੰਦਿਆਂ ਨੇ ਲੋਹੇ ਦੀ ਰਾਡ ਨਾਲ ਕੁੱਟਮਾਰ ਕਰਕੇ ਪੀੜਤਾ ਨੂੰ ਜ਼ਖਮੀ ਕਰ ਦਿੱਤਾ।
ਬਾਗਪਤ 'ਚ ਔਰਤ ਨਾਲ ਜਬਰ ਜਨਾਹ, ਡੰਡੇ ਨਾਲ ਕੁੱਟਮਾਰ ਕਰਕੇ ਕੀਤਾ ਜ਼ਖ਼ਮੀ
ਬਾਗਪਤ ਜ਼ਿਲ੍ਹੇ ਦੇ ਦੋਘਟ ਖੇਤਰ ਦੇ ਇੱਕ ਪਿੰਡ ਵਿੱਚ 4 ਦਰਿੰਦਿਆਂ ਵੱਲੋਂ ਇੱਕ ਔਰਤ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਫ਼ੋਟੋ
ਇਸ ਤੋਂ ਬਾਅਦ ਔਰਤ ਪਿੰਡ ਦੇ ਬਾਹਰ ਇੱਕ ਖਾਲੀ ਪਲਾਟ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਬਿਨਾਂ ਕੱਪੜਿਆਂ ਤੋਂ ਮਿਲੀ ਸੀ। ਗੰਭੀਰ ਰੂਪ ਵਿੱਚ ਜ਼ਖ਼ਮੀ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ, ਕਿ ਉੱਤਰ ਪ੍ਰਦੇਸ਼ ਵਿੱਚ ਅਪਰਾਧ ਦੇ ਮਾਮਲੇ ਘਟਣ ਦੀ ਥਾਂ ਵਧਦੇ ਹੀ ਜਾ ਰਹੇ ਹਨ।
ਹਾਲੇ ਜਿੱਥੇ ਪਿਛਲੇ ਦਿਨੀਂ ਹਾਥਰਸ ਮਾਮਲੇ ਵਿੱਚ ਪੀੜਤ ਨੂੰ ਹਾਲੇ ਨਿਆਂ ਨਹੀਂ ਮਿਲਿਆ ਸੀ ਤੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਹੁਣ ਸਰਕਾਰ ਤੇ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ।