ਪੰਜਾਬ

punjab

ETV Bharat / bharat

ਪੁਲਵਾਮਾ ਅੱਤਵਾਦੀ ਹਮਲਾ: ਘਟਨਾ ਵਾਲੀ ਥਾਂ ਪੁੱਜੀ NIA ਦੀ ਟੀਮ - Jammu Kashmir

ਸ੍ਰੀਨਗਰ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੀ ਟੀਮ ਜਾਂਚ ਲਈ ਜੰਮੂ ਕਸ਼ਮੀਰ ਪੁੱਜ ਗਈ ਹੈ।

ਫ਼ਾਇਲ ਫ਼ੋਟੋ

By

Published : Feb 16, 2019, 2:35 PM IST

ਦੱਸ ਦਈਏ, ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਸੀਆਰਪੀਐੱਫ਼ ਜਵਾਨਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਸੀ। ਹੁਣ ਐੱਨਆਈਏ ਦੀ ਟੀਮ ਘਟਨਾ ਦੀ ਜਾਂਚ ਲਈ ਮੌਕੇ-ਏ-ਵਾਰਦਾਤ ਤੇ ਪੁੱਜ ਚੁੱਕੀ ਹੈ।
ਇਸ ਦੇ ਨਾਲ ਹੀ ਰਾਜਧਾਨੀ 'ਚ ਹਮਲੇ ਨੂੰ ਲੈ ਕੇ ਸਰਬਦਲੀ ਬੈਠਕ ਹੋਈ। ਇਹ ਬੈਠਕ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਅੱਤਵਾਦੀ ਹਮਲੇ ਨੇ ਸਾਰਿਆਂ ਦੇ ਹਿਰਦਿਆਂ ਨੂੰ ਵਲੂੰਦਰ ਕੇ ਰੱਖ ਦਿੱਤਾ ਹੈ। ਹੁਣ ਇਸ ਹਮਲੇ ਦੇ ਕਾਰਨਾਂ ਦੀ ਜਾਂਚ ਕਰਨ ਲਈ ਟੀਮ ਪੁੱਜ ਗਈ ਹੈ।

ABOUT THE AUTHOR

...view details