ਪੰਜਾਬ

punjab

ETV Bharat / bharat

ਡਿਜੀਟਲ ਭਾਰਤ ਵਿੱਚ ਵੀ ਬਲੀ ਦੀ ਰਿਵਾਜ਼ ਜਿਉਂ ਦਾ ਤਿਉਂ

ਦੇਸ਼ ਵਿੱਚ ਕਈ ਲੋਕ ਪੜ੍ਹੇ-ਲਿਖੇ ਅਜਿਹੇ ਹਨ ਜੋ ਹਾਲੇ ਵੀ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਰੱਖਦੇ ਹਨ। ਅਜਿਹਾ ਹੀ ਇੱਕ ਮਾਮਲਾ ਅਸਾਮ ਦੇ ਉਦਲਗੁੜੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕ 3 ਸਾਲਾਂ ਬੱਚੀ ਦੀ ਬਲੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ ਸਥਾਨਕ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤੋਂ ਉਨ੍ਹਾਂ ਨੇ ਅਜਿਹਾ ਹੋਣ ਨਹੀਂ ਦਿੱਤਾ।

ਫ਼ੋਟੋ

By

Published : Jul 7, 2019, 12:53 PM IST

ਅਸਾਮ: ਉਦਲਗੁੜੀ ਜ਼ਿਲ੍ਹੇ ਵਿੱਚ ਇੱਕ ਅਧਿਆਪਕ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਮਿਲ ਕੇ 3 ਸਾਲ ਦੀ ਬੱਚੀ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ ਪਰ ਸਥਾਨਕ ਲੋਕਾਂ ਨੇ ਮੌਕੇ 'ਤੇ ਪੁੱਜ ਕੇ ਬੱਚੀ ਨੂੰ ਬਚਾ ਲਿਆ ਤੇ ਬਾਅਦ ਵਿੱਚ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ।

ਉੱਥੇ ਹੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਦੀ ਜਾਨ ਬਚਾਉਣ ਲਈ ਪੁਲਿਸ ਨੇ ਗੋਲੀਬਾਰੀ ਕੀਤੀ ਜਿਸ ਵਿੱਚ ਅਧਿਆਪਕ ਤੇ ਉਸ ਦਾ ਪੁੱਤਰ ਜ਼ਖ਼ਮੀ ਹੋ ਗਿਆ।

ਦਰਅਸਲ, ਸਥਿਤੀ ਉਸ ਵੇਲੇ ਹਿੰਸਕ ਹੋ ਗਈ ਜਦੋਂ ਜ਼ਿਲ੍ਹੇ ਦੇ ਪਿੰਡ ਗਣਕਪਾਰਾ ਦੇ ਲੋਕਾਂ ਨੇ ਅਧਿਆਪਕ ਦੇ ਘਰ ਤੋਂ ਧੂੰਆਂ ਨਿਕਲਦਿਆਂ ਵੇਖਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਤੇ ਮੀਡੀਆ ਨੂੰ ਬੁਲਾਇਆ। ਪੁਲਿਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਅਧਿਆਪਕ ਦੇ ਘਰ ਤੋਂ ਧੂੰਆ ਨਿਕਲਦਿਆਂ ਵੇਖ ਉਸ ਦੇ ਘਰ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਪਰਿਵਾਰ ਵਾਲੇ ਔਰਤ ਸਮੇਤ ਬੱਚੀ ਨੂੰ ਬਲੀ ਵੇਦੀ 'ਤੇ ਰੱਖ ਕੇ ਪੂਜਾ ਕਰਦਿਆਂ ਉਸ ਦੇ ਕੱਪੜੇ ਉਤਾਰ ਰਹੇ ਸਨ।

ਲੋਕਾਂ ਨੇ ਕਿਹਾ ਕਿ ਇੱਕ ਤਾਂਤਰਿਕ ਲੰਮੀ ਤਲਵਾਰ ਨਾਲ ਬੱਚੀ ਦਾ ਸਿਰ ਵੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਪੁਲਿਸ ਤੇ ਮੀਡੀਆ ਵਾਲਿਆਂ ਨੇ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ 'ਤੇ ਪੱਥਰ ਤੇ ਭਾਂਡੇ ਸੁੱਟਣੇ ਸ਼ੁਰੂ ਕਰ ਦਿੱਤੇ ਤੇ ਮੋਟਰ ਸਾਈਕਲ, ਕਾਰ, ਟੀ.ਵੀ ਤੇ ਫ਼੍ਰਿਜ ਵਿੱਚ ਅੱਗ ਲਗਾ ਦਿੱਤੀ।

ਇਸ ਸਥਿਤੀ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਹਵਾ ਵਿੱਚ 5 ਗੋਲੀਆਂ ਚਲਾਈਆਂ ਤੇ ਬੱਚੀ ਦੀ ਜਾਨ ਬਚਾਈ। ਇਸ ਤੋਂ ਬਾਅਦ ਪੁਲਿਸ ਨੇ ਤਾਂਤਰਿਕ ਤੇ ਪਰਿਵਾਰ ਵਾਲਿਆਂ ਨੇ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ।

ਜਾਣਕਾਰੀ ਮੁਤਾਬਕ ਜਾਧਵ ਸਹਰਿਯਾ ਵਿਗਿਆਨ ਦੇ ਅਧਿਆਪਕ ਹਨ ਤੇ ਉਸ ਦੇ ਪੁੱਤਰ ਨੇ ਬੈਂਗਲੁਰੂ ਵਿੱਚ ਐੱਮਬੀਏ ਕੀਤੀ ਹੈ ਤੇ ਦੋਸ਼ੀ ਮਹਿਲਾ ਇੱਕ ਨਰਸ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੜ੍ਹੇ-ਲਿਖੇ ਹੋਣ ਦਾ ਬਾਵਜੂਦ ਇਹ ਸਾਰੇ ਅੰਧਵਿਸ਼ਵਾਸ ਵਿੱਚ ਫ਼ਸੇ ਹੋਏ ਹਨ।

ABOUT THE AUTHOR

...view details