ਪੰਜਾਬ

punjab

ETV Bharat / bharat

ਇੱਕ ਇੰਟਰਵਿਊ ਨੇ ਬਦਲ ਦਿੱਤੀ ਜ਼ਿੰਦਗੀ, ਹੁਣ KBC 'ਚ ਅਮਿਤਾਭ ਬੱਚਨ ਨਾਲ ਆਉਣਗੇ ਨਜ਼ਰ

ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਸਹਾਇਕ ਅਧਿਆਪਕ ਧਰਮਿੰਦਰ ਨੇਗੀ ਸੋਨੀ ਟੀਵੀ ਦੇ ਕੌਨ ਬਨੇਗਾ ਕਰੋੜਪਤੀ ਸ਼ੋਅ ਲਈ ਸੈਲੇਕਟ ਹੋ ਗਏ ਹਨ। ਧਰਮਿੰਦਰ ਰਿਕਾਰਡਿੰਗ ਲਈ ਮੁੰਬਈ ਰਵਾਨਾ ਹੋ ਚੁੱਕੇ ਹਨ। ਛੇਤੀ ਹੀ ਸੁਪਰਸਟਾਰ ਅਮਿਤਾਭ ਬੱਚਨ ਨਾਲ ਹਾਟ ਸੀਟ ਉੱਤੇ ਨਜ਼ਰ ਆਉਣਗੇ।

KBC

By

Published : Aug 22, 2019, 10:04 PM IST

ਦੇਹਰਾਦੂਨ: ਇੱਥੇ ਪੌੜੀ ਦੇ ਇੱਕ ਸਰਕਾਰੀ ਸਕੂਲ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਹਾਇਕ ਅਧਿਆਪਕ ਧਰਮਿੰਦਰ ਨੇਗੀ ਦੀ ਚੋਣ ਸੋਨੀ ਟੀਵੀ ਦੇ ਕੌਨ ਬਨੇਗਾ ਕਰੋੜਪਤੀ ਸ਼ੋਅ ਲਈ ਹੋ ਗਈ ਹੈ। ਉਨ੍ਹਾਂ ਨੂੰ ਸੁਪਰਸਟਾਰ ਅਮਿਤਾਭ ਬੱਚਨ ਨਾਲ ਹਾਟ ਸੀਟ ਉੱਤੇ ਬੈਠਣ ਲਈ ਬਸ ਇੱਕ ਹੋਰ ਸਵਾਲ ਦਾ ਸਹੀ ਜਵਾਬ ਦੇਣਾ ਪਵੇਗਾ। ਉਨ੍ਹਾਂ ਦਾ ਸੈਲੇਕਸ਼ਨ ਹੋਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਘਰ ਆ ਕੇ ਵਧਾਈਆਂ ਵੀ ਦਿੱਤੀਆਂ।

ਸਹਾਇਕ ਅਧਿਆਪਕ ਧਰਮਿੰਦਰ ਨੇਗੀ
ਫਿਲਹਾਲ, ਧਰਮਿੰਦਰ ਨੇਗੀ ਕੇਬੀਸੀ ਦੀ ਰਿਕਾਰਡਿੰਗ ਲਈ ਮੁੰਬਈ ਗਏ ਹੋਏ ਹਨ। ਇਹ ਰਿਕਾਰਡਿੰਗ 25 ਅਗਸਤ ਤੱਕ ਚੱਲੇਗੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਗਏ ਹਨ। ਇੱਕ ਹਫ਼ਤੇ ਪਹਿਲਾਂ ਕੇਬੀਸੀ ਦੀ ਇੱਕ ਟੀਮ ਰਿਕਾਰਡਿੰਗ ਲਈ ਉਨ੍ਹਾਂ ਦੇ ਜਗਦੇਈ ਸਥਿਤ ਸਕੂਲ ਅਤੇ ਉਨ੍ਹਾਂ ਦੇ ਘਰ ਰਾਮਨਗਰ ਪੁੱਜੀ ਸੀ।ਦੱਸ ਦਈਏ ਕਿ ਬੀਤੇ ਜੁਲਾਈ ਮਹੀਨੇ ਵਿੱਚ ਧਰਮਿੰਦਰ ਦਾ ਲਖਨਊ ਵਿੱਚ ਸਕ੍ਰੀਨਿੰਗ ਟੈਸਟ ਵੀ ਹੋ ਚੁੱਕਾ ਹੈ, ਜਿਸ ਵਿੱਚ ਉਨ੍ਹਾਂ ਨੂੰ ਜਨਰਲ ਨਾਲੇਜ, ਪਰਿਵਾਰ, ਪੇਸ਼ੇ ਨਾਲ ਸਬੰਧਿਤ ਕਈ ਸਵਾਲ ਪੁੱਛੇ ਗਏ ਸਨ। ਇੰਟਰਵਿਊ ਤੋਂ ਬਾਅਦ ਧਰਮਿੰਦਰ ਦਾ ਕੇਬੀਸੀ ਲਈ ਫਾਈਨਲ ਸੈਲੇਕਸ਼ਨ ਹੋਇਆ ਅਤੇ ਹੁਣ ਛੇਤੀ ਹੀ ਧਰਮਿੰਦਰ ਕੋਨ ਬਣੇਗਾ ਕਰੋੜਪਤੀ ਵਿੱਚ ਅਮਿਤਾਭ ਬੱਚਨ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਿਖਾਈ ਦੇਣਗੇ।

ABOUT THE AUTHOR

...view details