ਗਾਜ਼ਿਆਬਾਦ : ਦਿੱਲੀ ਦੇ ਨਾਲ ਲਗਦੇ ਗਾਜ਼ਿਆਬਾਦ ਸ਼ਹਿਰ ਵਿੱਚ ਅਚਾਨਕ ਰਾਹ ਚਲਦੀ ਇੱਕ ਗੱਡੀ ਵਿੱਚ ਅੱਗ ਲਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ 'ਚ ਜਾਨੀ ਨੁੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।
ਗਾਜ਼ਿਆਬਾਦ ਦੇ ਇੰਦਰਾਪੁਰਮ ਥਾਣੇ ਦੇ ਖ਼ੇਤਰ ਵਿੱਚ ਐਲੀਵੇਟੇਡ ਰੋਡ ਹੈ। ਦਿੱਲੀ ਤੋਂ ਰਾਜਨਗਰ ਵੱਲ ਜਾਣ ਵਾਲੀ ਰੋਡ 'ਤੇ ਸ਼ਾਮ ਨੂੰ ਅਚਾਨਕ ਇੱਕ ਚਲਦੀ ਗੱਡੀ ਵਿੱਚ ਅੱਗ ਲਗ ਗਈ। ਜਿਸ ਤੋਂ ਬਾਅਦ ਡਰਾਈਵਰ ਅਤੇ ਗੱਡੀ 'ਚ ਸਵਾਰ ਹੋਰ ਲੋਕਾਂ ਨੇ ਗੱਡੀ ਤੋਂ ਛਾਲ ਮਾਰ ਕੇ ਖ਼ੁਦੀ ਜਾਨ ਬਚਾਈ।