ਨਵੀਂ ਦਿੱਲੀ: ਅਸ਼ੋਕ ਗਹਿਲੋਤ, ਮਲਿਕਾਜੁਰਨ ਖੜਗੇ, ਗੁਲਾਮ ਨਬੀ ਆਜ਼ਾਦ, ਮੁਕੁਲ ਵਾਸਨਿਕ ਤੇ ਇੱਥੋਂ ਤੱਕ ਕਿ ਸੁਸ਼ੀਲ ਕੁਮਾਰ ਸ਼ਿੰਦੇ ਵਰਗੇ ਕਈ ਕਾਂਗਰਸੀ ਦਿੱਗਜ਼ਾਂ ਨੇ ਨਾਮ ਪਾਰਟੀ ਦੇ ਗ਼ੈਰ ਗਾਂਧੀ ਪ੍ਰਧਾਨ ਦੇ ਰੂਪ ਵਿੱਚ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ। ਉਨ੍ਹਾਂ ਦੀ ਸਫ਼ਲਤਾ ਦੀ ਸੰਭਾਵਨਾ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦੀ ਹੈ।
ਇਸ ਪ੍ਰਯੋਗ ਦੇ ਸਫ਼ਲ ਹੋਣ ਵਿੱਚ ਦਿੱਕਤਾਂ ਦੇ ਕਈ ਵਾਜਿਬ ਕਾਰਨ ਹੋ ਸਕਦੇ ਹਨ ਪਰ ਜੇਕਰ ਅਜਿਹਾ ਹੋ ਵੀ ਗਿਆ ਤਾਂ ਉਹ ਕਿਨਾਂ ਪ੍ਰਭਾਵਸ਼ਾਲੀ ਹੋ ਸਕੇਗਾ। ਇੱਕ ਗ਼ੈਰ ਗਾਂਧੀ ਲੀਡਰ ਨੂੰ ਕਾਂਗਰਸ ਪ੍ਰਧਾਨ ਬਣਾਉਣ ਦਾ ਵਿਚਾਰ ਨਵਾਂ ਨਹੀਂ ਹੈ। ਸਾਬਕਾ ਪ੍ਰਧਾਨ ਪੀ ਵੀ ਨਰਸਿਮਹਾ ਰਾਓ ਤੇ ਉਸ ਤੋਂ ਬਾਅਦ ਸੀਤਾਰਾਮ ਕੇਸਰੀ ਵੀ 1998 ਵਿੱਚ ਸੋਨਿਆ ਗਾਂਧੀ ਦੇ ਪ੍ਰਧਾਨ ਬਣਾਉਣ ਤੋਂ ਪਹਿਲਾਂ ਇਸ ਅਹੁਦੇ ਉੱਤੇ ਰਹਿ ਚੁੱਕੇ ਹਨ।
2019 ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਰਾਹੁਲ ਨੇ ਦਿੱਤਾ ਸੀ ਅਸਤੀਫ਼ਾ
ਪਿਛਲੇ ਸਾਲ ਰਾਹੁੁਲ ਗਾਂਧੀ ਵੱਲੋਂ 2019 ਦੀਆਂ ਲੋਕਸਭਾ ਚੋਣਾਂ ਵਿੱਚ ਹਾਰ ਦੇ ਨਤੀਜੇ ਦੀ ਜ਼ਿੰਮੇਵਾਰੀ ਲੈਦਿਆਂ ਕਾਂਗਰਸ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਗਹਿਲੋਤ, ਸ਼ਿੰਦੇ, ਵਾਸਨਿਕ ਤੇ ਖੜ੍ਹਗੇ ਵਰਗੇ ਦਿੱਗਜਾਂ ਦੇ ਨਾਮ ਫਿਰ ਤੋਂ ਸਾਹਮਣੇ ਆਏ ਸੀ। ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਰਾਹੁਲ ਨੂੰ ਆਪਣਾ ਅਸਤੀਫ਼ਾ ਵਾਪਿਸ ਲੈਣ ਲਈ ਮਨਾਇਆ ਨਹੀਂ ਜਾਂਦਾ ਉਦੋਂ ਤੱਕ ਇਨ੍ਹਾਂ ਦਿੱਗਜਾਂ ਦੇ ਨਾਮ 'ਤੇ ਚਰਚਾ ਕੀਤੀ ਗਈ ਸੀ।
ਹਾਲਾਂਕਿ ਇਨ੍ਹਾਂ ਸਾਰੇ ਦਿੱਗਜਾਂ ਦਾ ਪਾਰਟੀ ਵਿੱਚ ਮਹੱਤਵਪੂਰਨ ਸਥਾਨ ਸੀ ਤੇ ਲੀਡਰਾਂ ਦੇ ਵਰਕਰਾਂ ਦੁਆਰਾ ਸਮਾਨ ਰੂਪ ਵਿੱਚ ਮੰਨਿਆ ਜਾਂਦਾ ਸੀ, ਪਰ ਜਦੋਂ ਪਾਰਟੀ ਪ੍ਰਬੰਧਕ ਨੇ ਵੱਖ-ਵੱਖ ਰਾਜ ਇਕਾਈਆਂ ਤੋਂ ਪ੍ਰਤੀਕ੍ਰਿਆ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਦੇ ਨਾਵਾਂ ਬਾਰੇ ਸਰਬ ਸੰਮਤੀ ਨਾਲ ਸਹਿਮਤੀ ਨਹੀਂ ਬਣ ਸਕੀ। ਨਤੀਜੇ ਮਿਲਾਏ ਗਏ ਸਨ ਤੇ ਪਾਰਟੀ ਪ੍ਰਬੰਧਕਾਂ ਨੂੰ ਇਸ ਨਤੀਜੇ 'ਤੇ ਪਹੁੰਚਣ ਵਿੱਚ ਮਦਦ ਨਹੀਂ ਮਿਲੀ ਕਿਉਂਕਿ ਰਾਹੁਲ ਨੇ ਗ਼ੈਰ-ਗਾਂਧੀ ਨੂੰ ਪਾਰਟੀ ਦਾ ਮੁਖੀ ਬਣਾਉਣ 'ਤੇ ਜ਼ੋਰ ਦਿੱਤਾ ਸੀ।
ਸੰਯੋਗ ਨਾਲ ਜਾਂ ਯੋਜਨਾਬੱਧ ਕਾਰਨਾਂ ਕਰ ਕੇ, ਫਿਰ ਸੋਨੀਆ ਗਾਂਧੀ ਨੂੰ ਹੀ ਚੁਣਿਆ ਗਿਆ ਜੋ ਕਿ 19 ਸਾਲ ਕਾਂਗਰਸ ਚਲਾਉਣ ਤੋਂ ਬਾਅਦ ਪਾਰਟੀ ਦੇ ਅੰਤ੍ਰਿਮ ਮੁਖੀ ਵਜੋਂ ਇਸ ਸ਼ਰਤ ਨਾਲ ਵਾਪਿਸ ਆਉਣ ਲਈ ਸਹਿਮਤ ਹੋਈ ਸੀ ਕਿ ਇੱਕ ਸਾਲ ਦੇ ਅੰਦਰ-ਅੰਦਰ ਪੂਰੇ ਸਮੇਂ ਦਾ ਪਾਰਟੀ ਪ੍ਰਧਾਨ ਚੁਣ ਲਿਆ ਜਾਵੇਗਾ। ਅਗਲੇ 12 ਮਹੀਨਿਆਂ ਵਿੱਚ ਪਾਰਟੀ ਨੂੰ ਪੂਰੇ ਸਮੇਂ ਦਾ ਪ੍ਰਧਾਨ ਤਾਂ ਨਹੀਂ ਮਿਲ ਸਕਿਆ ਪਰ, ਕਾਂਗਰਸ ਦੇ ਹਲਕਿਆਂ ਵਿੱਚ ਰਾਹੁਲ ਦੀ ਵਾਪਸੀ ਬਾਰੇ ਇੱਕ ਸਹਿਮਤੀ ਬਣਨੀ ਸ਼ੁਰੂ ਹੋ ਗਈ ਸੀ।
ਸੋਨਿਆ ਦੇ ਸਮਰਥਨ ਵਿੱਚ ਉੱਠੀ ਆਵਾਜ਼
ਕਿਉਂਕਿ ਰਾਹੁਲ ਆਪਣੀ ਮਾਂ ਦੇ ਵਾਂਗਡੋਰ ਸੰਭਾਲਣ ਤੋਂ ਹਿੱਚਕਿਚਾਉਂਦੇ ਸਨ, ਇਸ ਲਈ ਪਾਰਟੀ ਦੇ ਵੱਲੋਂ ਸੋਨਿਆ ਦੇ ਸਮਰਥਨ ਵਿੱਚ ਕੁਝ ਅਵਾਜਾਂ ਵੀ ਉਠੀਆਂ, ਜਿਨ੍ਹਾਂ ਵਿੱਚ ਕਿਹਾ ਗਿਆ ਕਿ ਸਥਿਤੀ ਦੀ ਮੰਗ ਹੈ ਕਿ ਉਹ ਅੰਤਰਿਮ ਪ੍ਰਧਾਨ ਬਣੀ ਰਹਿਣ। ਪਿਛਲੇ ਇੱਕ ਸਾਲ ਦੌਰਾਨ ਪਾਰਟੀ ਦੇ ਲੀਡਰਾਂ ਨੇ ਭਾਜਪਾ ਦੀ ਖੇਡ ਨੂੰ ਬੇਵੱਸ ਢੰਗ ਨਾਲ ਵੇਖਿਆ ਕਿ ਕਿਸ ਤਰ੍ਹਾਂ ਇਸ ਵਿੱਚ ਨੌਜਵਾਨ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੂੰ ਬੀਜੇਪੀ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਕਾਂਗਰਸੀ ਵਿਧਾਇਕਾਂ ਉੱਤੇ ਸ਼ਿਕੰਜੇ ਕਸ ਕੇ ਮਾਰਚ 2020 ਵਿੱਚ ਮੱਧ ਪ੍ਰਦੇਸ਼ ਵਿੱਚ ਕਮਲਨਾਥ ਸਰਕਾਰ ਨੂੰ ਪਲਟ ਦਿੱਤਾ।
ਕਈ ਪ੍ਰਕਾਰ ਦੀ ਚਿਤਾਵਨੀਆਂ ਤੋਂ ਬਾਅਦ ਰਾਜਸਥਾਨ ਵਿੱਚ ਮੱਧ ਪ੍ਰਦੇਸ਼ ਦੀ ਤਰ੍ਹਾਂ ਆਪ੍ਰੇਸ਼ਨ ਨੂੰ ਦੁਹਰਾਉਣਾ ਸੰਭਵ ਸੀ, ਪਾਰਟੀ ਪ੍ਰਬੰਧਕਾਂ ਨੇ ਉਦੋਂ ਤੱਕ ਇੰਤਜਾਰ ਕੀਤਾ ਜਦੋਂ ਤੱਕ ਆਸ਼ੋਕ ਗਹਿਲੋਤ ਦੀ ਸਰਕਾਰ ਨੂੰ ਸੁੱਟਣ ਦੀ ਯੋਜਨਾ ਸਾਹਮਣੇ ਨਾ ਆਈ ਤੇ ਜੁਲਾਈ ਵਿੱਚ ਕਾਂਗਰਸ ਉੱਤੇ ਹਮਲਾ ਨਾ ਹੋ ਸਕਿਆ।
ਇਨ੍ਹਾਂ ਦੋ ਘਟਨਾਵਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਕਾਂਗਰਸ ਇੱਕ ਆਲਸੀ ਵਿਰੋਧੀ ਪਾਰਟੀ ਹੋ ਗਈ ਹੈ ਤੇ ਕਈ ਸਪੱਸ਼ਟ ਫ਼ੈਸਲੇ ਲੈਣ ਦੇ ਕਾਬਿਲ ਨਹੀਂ ਰਹੀ। ਇਸ ਗੱਲ ਦੀ ਸੰਭਾਵਨਾ ਨੇ ਕਿ ਪਾਰਟੀ ਗਿਰਵਾਟ ਵੱਲ ਵੱਧ ਰਹੀ ਹੈ ਪਰਟੀ ਦੇ 23 ਸੀਨੀਅਰ ਲੀਡਰਾਂ ਵਿੱਚ ਘਬਰਾਹਟ ਫ਼ੈਲ ਗਈ ਤੇ ਉਨ੍ਹਾਂ ਨੇ ਸੋਨਿਆ ਨੂੰ ਪੱਤਰ ਲਿਖ ਕੇ ਇੱਕ ਪੂਰੇ ਸਮੇਂ ਦੇ ਪਾਰਟੀ ਪ੍ਰਧਾਨ ਦੀ ਨਿਯੁਕਤੀ ਤੇ ਪਾਰਟੀ ਸੰਗਠਨ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਦੀ ਮੰਗ ਚੁੱਕੀ ਤਾਂ ਕਿ ਪਾਰਟੀ ਨੂੰ ਸੰਭਾਲਿਆ ਜਾ ਸਕੇ।