ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸ਼ਾਹਰਦਾ ਇਲਾਕੇ 'ਚ ਇੱਕ ਆਸ਼ਕ ਨੇ ਨਾਬਾਲਗ ਲੜਕੀ ਦੇ ਗਲੇ 'ਤੇ ਤੀਖ਼ੇ ਹਥਿਆਰ ਨਾਲ ਵਾਰ ਕਰ ਦਿੱਤਾ। ਲੜਕੀ ਬੁਰੀ ਤਰ੍ਹਾਂ ਜਖ਼ਮੀ ਹੋ ਗਈ। ਪੂਰੀ ਵਾਰਦਾਤ ਸੀਸੀਟੀਵਾ ਕੈਮਰੇ ਵਿੱਚ ਕੈਦ ਹੋ ਗਈ।
ਸ਼ੱਕ ਹੋਇਆ ਤਾਂ ਆਸ਼ਕ ਨੇ ਪ੍ਰੇਮਿਕਾ ਦਾ ਦਿਨਦਿਹਾੜੇ ਕੱਟਿਆ ਗਲਾ ਪੁਲਿਸ ਨੇ ਦੱਸਿਆ ਕਿ ਲੜਕਾ ਤੇ ਲੜਕੀ ਇੱਕ-ਦੂਜੇ ਨੂੰ ਕਰੀਬ 3 ਸਾਲ ਤੋਂ ਜਾਣਦੇ ਹਨ। ਦੋਨੋਂ ਦਿੱਲੀ ਦੇ ਸਟੇ ਲੋਨੀ ਇਲਾਕੇ ਦੇ ਰਹਿਣ ਵਾਲੇ ਹਨ। ਵਾਰਦਾਤ ਵਾਲੇ ਦਿਨ ਪੀੜਤਾ ਫ਼ਰਸ਼ ਬਾਜਾਰ ਥਾਣਾ ਖੇਤਰ ਸਥਿਤ ਘਰੋਂ ਕਿਸੇ ਬਹਾਨੇ ਨਾਲ ਨਿਕਲ ਕੇ ਲੜਕੇ ਨਾਲ ਘੁੰਮਣ ਗਈ ਸੀ। ਬਾਈਕ 'ਤੇ ਜਾਂਦਿਆਂ ਲੜਕੇ ਨੇ ਕਬਿਰਸਤਾਨ ਅੱਗੇ ਬਾਈਕ ਰੋਕ ਕੇ ਉਸ 'ਤੇ ਸ਼ੱਕ ਕਰਦਿਆ ਉਸ ਨਾਲ ਝਗੜਾ ਕਰਨ ਲੱਗਾ ਕਿ ਉਹ ਕਿਸੇ ਹੋਰ ਨਾਲ ਘੁੰਮਣ ਜਾਂਦੀ ਹੈ। ਜਦੋਂ ਉਸ ਨੇ ਮਨਾ ਕੀਤਾ ਤਾਂ ਲੜਕੇ ਨੇ ਨੁਕੀਲੀ ਚੀਜ਼ ਨਾਲ ਉਸ ਦੇ ਗਲੇ 'ਤੇ ਹਮਲਾ ਕਰ ਦਿੱਤਾ। ਜਖ਼ਮੀ ਹਾਲਕ ਵਿੱਚ ਉਹ ਆਪਣੀ ਭੈਣ ਦੇ ਘਰ ਪਹੁੰਚੀ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।ਪੁਲਿਸ ਨੇ ਸੂਚਨਾ ਮਿਲਣ ਤੋੰ ਬਾਅਦ ਸੀਸੀਟੀਵੀ ਫੁਟੇਜ ਦੀ ਜਾਂਚ ਪੜਤਾਲ ਕੀਤੀ ਅਤੇ ਮੁਲਜ਼ਮ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ।