ਅਮਰਾਵਤੀ: ਤਾਲਾਬੰਦੀ ਕਾਰਨ ਆਂਧਰਾ ਪ੍ਰਦੇਸ਼ ਵਿੱਚ ਫਸੇ ਰਾਮ ਸਿੰਘ ਆਪਣੇ ਟ੍ਰਾਈਸਾਈਕਲ 'ਤੇ ਹੀ ਘਰ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਤਿੰਨ ਦਿਨਾਂ ਵਿੱਚ ਆਪਣੀ ਟ੍ਰਾਈਸਾਈਕਲ 'ਤੇ ਰਾਜਾਹਮੁੰਦਰੀ ਤੋਂ ਵਿਸ਼ਾਖਾਪਟਨਮ ਦਾ ਸਫ਼ਰ ਤੈਅ ਕੀਤਾ ਹੈ।
ਆਂਧਰਾ ਪ੍ਰਦੇਸ਼: ਟ੍ਰਾਈਸਾਈਕਲ 'ਤੇ ਹੀ ਇਤਰ ਵਿਕਰੇਤਾ ਨੇ ਪਾਏ ਘਰਾਂ ਨੂੰ ਚਾਲੇ - ਆਂਧਰਾ ਪ੍ਰਦੇਸ਼
ਤਾਲਾਬੰਦੀ ਕਾਰਨ ਆਂਧਰਾ ਪ੍ਰਦੇਸ਼ ਵਿੱਚ ਫਸਿਆ ਉੱਤਰ ਪ੍ਰਦੇਸ਼ ਦੇ ਵਸਨੀਕ ਰਾਮ ਸਿੰਘ ਆਪਣੀ ਟਰਾਈਸਾਈਕਲ ਤੋਂ ਘਰ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਤਿੰਨ ਦਿਨਾਂ ਵਿੱਚ ਵਿਸ਼ਾਖਾਪਟਨਮ ਦਾ ਸਫ਼ਰ ਤੈਅ ਕਰ ਲਿਆ ਹੈ।
ਦੋ ਮਹੀਨਿਆਂ ਤੱਕ ਰਾਮ ਸਿੰਘ ਆਂਧਰਾ ਪ੍ਰਦੇਸ਼ ਵਿੱਚ ਫਸੇ ਹੋਏ ਸਨ। ਹਾਲਾਤ ਅਜਿਹੇ ਹਨ ਕਿ ਉਨ੍ਹਾਂ ਨੂੰ ਖਾਣ ਤੱਕ ਦੇ ਲਾਲੇ ਪਾ ਗਏ ਸਨ। ਤਾਲਾਬੰਦੀ ਕਾਰਨ ਉਨ੍ਹਾਂ ਨੂੰ ਕੋਈ ਕੰਮ ਵੀ ਨਹੀਂ ਮਿਲ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਆਖਿਰਕਾਰ ਘਰ ਪਰਤਣ ਦਾ ਫੈਸਲਾ ਕੀਤਾ।
ਉਨ੍ਹਾਂ ਦੱਸਿਆ ਕਿ ਉਹ ਸਵੇਰੇ ਤਿੰਨ ਵਜੇ ਉੱਠਦਾ ਹੈ ਅਤੇ ਲਗਭਗ 50 ਕਿਲੋਮੀਟਰ ਦੀ ਯਾਤਰਾ ਕਰਦਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇੱਕ ਤਾਂ ਉਹ ਤਾਲਾਬੰਦੀ ਕਾਰਨ ਕੁਝ ਨਾ ਮਿਲਣ ਕਰਕੇ ਟ੍ਰਾਈਸਾਈਕਲ 'ਤੇ ਘਰ ਲਈ ਰਵਾਨਾ ਹੋ ਗਏ, ਉੱਥੇ ਹੀ ਕਿਸੇ ਤੋਂ ਮਦਦ ਨਾ ਲੈ ਕੇ ਖ਼ੁਦ ਹੀ ਇਤਰ ਵੇਚ ਕੇ ਆਪਣੇ ਗੁਜ਼ਾਰਾ ਕਰ ਰਹੇ ਹਨ। ਇਸ ਦੇ ਨਾਲ ਹੀ ਆਪਣਾ ਸਫ਼ਰ ਤੈਅ ਕਰ ਰਹੇ ਹਨ।