ਨਵੀਂ ਦਿੱਲੀ: ਗੋਆ 'ਚ ਨੌਸੈਨਾ ਦਾ ਲੜਾਕੂ ਵਿਮਾਨ ਮਿਗ-29ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜਦੋਂ ਇਹ ਵਿਮਾਨ ਗੋਆ ਦੇ ਡਾਬੋਲਿਮ ਦੇ ਆਈਐਨਐਸ ਹਿੰਸਾ 'ਚ ਆਪਣੇ ਟਰੇਨਿੰਗ ਮਿਸ਼ਨ ਦੌਰਾਨ ਸਮੁੰਦਰ ਉੱਥੇ ਉੱਡ ਰਿਹਾ ਸੀ ਤਾਂ ਪੰਛੀ ਦੇ ਟਕਰਾ ਜਾਣ ਕਾਰਨ ਇੰਜਨ 'ਚ ਅੱਗ ਲੱਗ ਗਈ।
ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਮਿਗ-29K ਹੋਇਆ ਹਾਦਸੇ ਦਾ ਸ਼ਿਕਾਰ, ਬਾਲ ਬਾਲ ਬਚੇ ਪਾਇਲਟ - A MIG 29 aircraft crash in Goa
ਗੋਆ 'ਚ ਨੌਸੈਨਾ ਦਾ ਲੜਾਕੂ ਜਹਾਜ਼ ਮਿਗ-29ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਸੈਨਾ ਦੇ ਹਾਦਸੇ ਦੀ ਪੜਤਾਲ ਲਈ ਬੋਰਡ ਆਫ ਇੰਕਵਾਇਰੀ ਦਾ ਗਠਨ ਕੀਤਾ ਗਿਆ ਹੈ।
ਲੜਾਕੂ ਜਹਾਜ਼ ਮਿਗ-29K ਹਾਦਸੇ ਦਾ ਹੋਇਆ ਸ਼ਿਕਾਰ,
ਘਟਨਾ ਦੌਰਾਨ ਪਾਇਲਟ ਕੈਪਟਨ ਐਮ ਸ਼ੇਓਖੰਡ ਅਤੇ ਲੈਫਟੀਨੈਂਨਟ ਕਮਾਂਡਰ ਦੀਪਕ ਯਾਦਵ ਸੁਰੱਖਿਆਤ ਹਨ ਅਤੇ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਨੌਸੈਨਾ ਦੇ ਹਾਦਸੇ ਦਾ ਪੜਤਾਲ ਲਈ ਬੋਰਡ ਆਫ ਇੰਕਵਾਇਰੀ ਦਾ ਗਠਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ 2019 'ਚ ਭਾਰਤੀ ਹਵਾਈ ਸੈਨਾ ਦਾ ਇੱਕ ਮਿਗ 21 ਬਾਇਸਨ ਜਹਾਜ਼ ਰਾਜਸਥਾਨ ਦੇ ਬਿਕਾਨੇਰ ਦੇ ਸ਼ੋਭਾ ਸਾਰ ਦੀ ਢਾਣੀ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਪਰ ਜਹਾਜ਼ ਦਾ ਪਾਇਲਟ ਸਮਾਂ ਰਹਿੰਦਾ ਜਹਾਜ਼ ਤੋਂ ਬਾਹਰ ਨਿਕਲਣ ਚ ਸਫ਼ਲ ਹੋ ਗਿਆ ਸੀ।
Last Updated : Nov 16, 2019, 2:55 PM IST