ਨਵੀਂ ਦਿੱਲੀ: ਤਾਲਾਬੰਦੀ ਤੋਂ ਪਹਿਲਾਂ ਸਈਦ ਅਹਿਮਦ ਦਿੱਲੀ ਤੋਂ ਆਪਣੇ ਸਹੁਰੇ ਪਾਕਿਸਤਾਨ ਗਿਆ ਸੀ। ਸਈਦ ਅਹਿਮਦ 4 ਮਹੀਨੇ ਤੋਂ ਆਪਣੇ ਪਰਿਵਾਰ ਤੋਂ ਦੂਰ ਹੈ, ਜਦੋਂ ਉਹ ਪਾਕਿਸਤਾਨ ਵਿੱਚ 4 ਮਹੀਨਿਆਂ ਬਾਅਦ ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਰਤਿਆ ਤਾਂ ਪੰਜਾਬ ਪ੍ਰਸ਼ਾਸਨ ਨੇ ਉਸ ਨੂੰ ਉੱਥੇ ਇਕਾਂਤਵਾਸ ਕਰ ਦਿੱਤਾ।
ਮੇਰੇ ਪੁੱਤ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਿਆਉਣ ਲਈ ਸਰਕਾਰ ਬੱਸ ਦਾ ਕਰੇ ਪ੍ਰਬੰਧ ਸਈਦ ਅਹਿਮਦ ਨੂੰ ਆਪਣੀ ਪਤਨੀ ਅਤੇ ਬੱਚਿਆਂ ਸਣੇ ਅੰਮ੍ਰਿਤਸਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਇਸ ਦੌਰਾਨ ਸਈਦ ਅਹਿਮਦ ਨੇ ਉਥੇ ਆ ਰਹੀਆਂ ਆਪਣੀਆਂ ਪਰੇਸ਼ਾਨੀਆਂ ਨੂੰ ਆਪਣੇ ਘਰ ਵਾਲਿਆਂ ਨੂੰ ਦੱਸਿਆ ਹੈ।
'ਸਰਕਾਰ ਸਾਰਿਆਂ ਨੂੰ ਦਿੱਲੀ ਲਿਆਉਣ ਦੇ ਕਰੇ ਪ੍ਰਬੰਧ'
ਇਸ ਨੂੰ ਲੈ ਕੇ ਪੁਰਾਣੀ ਦਿੱਲੀ ਵਿੱਚ ਰਹਿਣ ਵਾਲੇ ਸਈਦ ਅਹਿਮਦ ਦੀ ਮਾਂ ਦਾ ਰੋ- ਰੋ ਕੇ ਬੁਰਾ ਹਾਲ ਹੈ। ਸਈਦ ਦੇ ਸਾਰੇ ਘਰਵਾਲਿਆਂ ਨੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਿਆਂਦਾ ਜਾਵੇ।
ਸਈਦ ਅਹਿਮਦ ਦੇ ਪਿਤਾ ਸ਼ਫੀਕ ਉਰ ਰਹਿਮਾਨ ਨੇ ਦੱਸਿਆ ਕਿ ਸਾਡਾ ਪੁੱਤਰ 4 ਮਹੀਨੇ ਪਹਿਲਾਂ ਆਪਣੇ ਸਹੁਰੇ ਘਰ ਗਿਆ ਸੀ। ਉਸ ਕੋਲ ਇੱਕ ਮਹੀਨੇ ਦਾ ਵੀਜ਼ਾ ਸੀ, ਉਹ ਉਥੇ ਕੋਰੋਨਾ ਕਾਰਨ ਲੱਗੀ ਤਾਲਾਬੰਦੀ ਵਿੱਚ ਫਸ ਗਿਆ। ਹੁਣ ਉਸ ਨੂੰ ਅੰਮ੍ਰਿਤਸਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਸ ਕੋਲ ਪੈਸੇ ਵੀ ਖ਼ਤਮ ਹਨ। ਸਈਦ ਅਹਿਮਦ ਦੇ ਪਿਤਾ ਨੇ ਕਿਹਾ ਕਿ ਉਸ ਦੇ ਪੁੱਤਰ ਸਣੇ ਸਾਰੇ ਦਿੱਲੀ ਦੇ ਲੋਕਾਂ ਨੂੰ ਵਾਪਸ ਲਿਆਂਦਾ ਜਾਵੇ।