ਪੰਜਾਬ

punjab

ETV Bharat / bharat

ਮੁੰਬਈ ਹਾਦਸੇ ਦੌਰਾਨ ਹੋਇਆ ਚਮਤਕਾਰ, ਮਲਬੇ 'ਚੋਂ ਜ਼ਿੰਦਾ ਬਾਹਰ ਕੱਢਿਆ ਮਾਸੂਮ - child rescued from mumbai incident site

ਮੁੰਬਈ ਦੇ ਇੱਥੇ ਡੌਂਗਰੀ ਇਲਾਕੇ 'ਚ ਚਾਰ ਮੰਜ਼ਿਲਾ ਇਮਾਰਤ ਢਹਿਢੇਰੀ ਹੋ ਗਈ। ਇਸ ਦੌਰਾਨ ਹੀ ਇੱਕ ਚਮਤਕਾਰ ਹੋਇਆ, ਮਲਬੇ ਹੇਠ ਦੱਬੇ ਬੱਚੇ ਨੂੰ ਪੁਲਿਸ ਨੇ ਸੁਰੱਖਿਅਤ ਬਾਹਰ ਕੱਢਿਆ ਹੈ।

ਮਲਬੇ 'ਚੋਂ ਜ਼ਿੰਦਾ ਬਾਹਰ ਕੱਢਿਆ ਮਾਸੂਮ

By

Published : Jul 16, 2019, 4:31 PM IST

ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਲਈ ਮੰਗਲਵਾਰ ਦਾ ਦਿਨ ਅਮੰਗਲ ਲੈ ਕੇ ਆਇਆ। ਇੱਥੇ ਡੌਂਗਰੀ ਇਲਾਕੇ 'ਚ ਚਾਰ ਮੰਜ਼ਿਲਾ ਇਮਾਰਤ ਢਹਿਢੇਰੀ ਹੋ ਗਈ। ਮਲਬੇ 'ਚ 40-50 ਲੋਕਾਂ ਦੇ ਦੱਬਣ ਦਾ ਖਦਸ਼ਾ ਦੱਸਿਆ ਜਾ ਰਿਹਾ ਹੈ। ਉੱਥੇ ਹੀ ਪੁਲਿਸ ਦੀ ਮੰਨੀਏ ਤਾਂ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਹ ਗਿਣਤੀ ਵੱਧ ਸਕਦੀ ਹੈ। ਮਲਬੇ 'ਚ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ। ਇਸ ਦੌਰਾਨ ਹੀ ਇੱਕ ਚਮਤਕਾਰ ਹੋਇਆ, ਮਲਬੇ ਹੇਠ ਦੱਬੇ ਬੱਚੇ ਨੂੰ ਪੁਲਿਸ ਨੇ ਸੁਰੱਖਿਅਤ ਬਾਹਰ ਕੱਢਿਆ ਹੈ।

ਵੇਖੋ ਵੀਡੀਓ।
ਬੱਚੇ ਦੀ ਹਾਲਤ ਬਾਰੇ ਅਜੇ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬੱਚੇ ਦੀ ਹਾਲਤ ਠੀਕ ਹੋਵੇਗੀ। ਇਸ ਘਟਨਾ ਬਾਰੇ ਜਦੋਂ ਸਥਾਨਕ ਲੋਕਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਇਮਾਰਤ ਤਕਰੀਬਨ 100 ਸਾਲ ਪੁਰਾਣੀ ਸੀ।ਉੱਥੇ ਹੀ ਸੀਐਮ ਦੇਵੇਂਦਰ ਫੜਨਵੀਸ ਨੇ ਘਟਨਾ 'ਤੇ ਦੁੱਖ ਜ਼ਾਹਿਰ ਕੀਤਾ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ 15 ਪਰਿਵਾਰ ਹੁਣ ਵੀ ਮਲਬੇ ਹੇਠ ਦੱਬੇ ਹੋਏ ਹਨ ਅਤੇ ਉਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੌਕੇ ਉੱਤੇ ਐੱਨਡੀਆਰਐੱਫ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਜੂਦ ਹਨ। ਮਹਾਰਾਸ਼ਟਰ ਦੇ ਭਵਨ ਨਿਰਮਾਣ ਮੰਤਰੀ ਰਾਧਾ ਕ੍ਰਿਸ਼ਣ ਵਿਖੇ ਪਾਟਿਲ ਨੇ ਦੱਸਿਆ ਕਿ 13 ਲੋਕਾਂ ਦੀ ਮੌਤ ਦਾ ਖਦਸ਼ਾ ਹੈ।ਦੱਸ ਦਈਏ ਕਿ ਮੁੰਬਈ 'ਚ ਹੋ ਰਹੀ ਬਾਰਿਸ਼ ਦੇ ਚੱਲਦਿਆਂ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਕਿਤੇ ਬਿਲਡਿੰਗ ਡਿੱਗਣ ਦਾ ਮਾਮਲਾ, ਕਿਤੇ ਬੱਚੇ ਦੇ ਨਾਲੇ 'ਚ ਡਿੱਗਣ ਦਾ ਮਾਮਲਾ।

ABOUT THE AUTHOR

...view details