ਹੈਦਰਾਬਾਦ: ਕਾਰਗਿਲ ਯੁੱਧ, ਜਿਸ ਨੂੰ ਆਪ੍ਰੇਸ਼ਨ ਵਿਜੇ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਵਿਚ ਮਈ ਤੋਂ ਜੁਲਾਈ 1999 ਵਿਚਾਲੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਹਥਿਆਰਬੰਦ ਟਕਰਾਅ ਦਾ ਨਾਂਅ ਹੈ। ਪਾਕਿਸਤਾਨ ਦੀ ਫੌਜ ਨੇ ਕੰਟਰੋਲ ਰੇਖਾ ਪਾਰ ਕਰਦਿਆਂ ਭਾਰਤ ਦੀ ਧਰਤੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਭਾਰਤੀ ਫੌਜ ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮਯਾਬ ਕਰਦੇ ਹੋਏ ਉਸ ਨੂੰ ਪਿੱਛੇ ਧੱਕ ਦਿੱਤਾ। ਆਖਰਕਾਰ, ਪਾਕਿਸਤਾਨ ਨੇ ਅਜਿਹੀ ਹਿਮਾਕਤ ਕਿਵੇਂ ਕੀਤੀ? ਕਿਸਨੇ ਇਸਦੀ ਯੋਜਨਾ ਬਣਾਈ ਅਤੇ ਕਿਵੇਂ ਉਸਨੇ ਭਾਰਤ 'ਤੇ ਹਮਲਾ ਕਰਨ ਦੀ ਹਿੰਮਤ ਕੀਤੀ।
ਚਾਰ ਪਾਕਿਸਤਾਨੀ ਜਨਰਲਾਂ ਨੇ ਮਿਲ ਕੇ ਬਣਾਈ ਸੀ ਪੂਰੀ ਯੋਜਨਾ
ਪਾਕਿਸਤਾਨ ਦੇ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ, ਚੀਫ਼ ਆਫ਼ ਜਨਰਲ ਸਟਾਫ ਲੈਫਟੀਨੈਂਟ ਜਨਰਲ ਅਜ਼ੀਜ਼ ਖਾਨ, ਐਕਸ ਕੋਪਰਸ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਹਿਮੂਦ ਅਤੇ ਕਮਾਂਡਰ ਫੋਰਸ ਕਮਾਂਡ ਉੱਤਰੀ ਖੇਤਰ ਦੇ ਮੇਜਰ ਜਨਰਲ ਜਾਵੇਦ ਹਸਨ ਨੇ ਪੂਰੀ ਗੁਪਤਤਾ ਨਾਲ ਆਪਰੇਸ਼ਨ ਦੀ ਯੋਜਨਾ ਬਣਾਈ ਸੀ।
ਯੋਜਨਾ ਦਾ ਰਣਨੀਤਕ ਉਦੇਸ਼
- ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਿਤਾਬ 'ਏ ਰਿਜ ਟੂ ਫਾਰ' ਵਿਚ ਲਿਖਿਆ ਹੈ ਕਿ ਪਾਕਿਸਤਾਨ ਦੇ ਦਿਮਾਗ ਵਿਚ ਇਸ 'ਵਾਰ ਗੇਮ' ਦਾ ਵਿਚਾਰ 1980 ਦੇ ਦਹਾਕੇ ਵਿਚ ਆਇਆ ਸੀ।
- ਕਾਰਗਿਲ ਆਪ੍ਰੇਸ਼ਨ ਦੀ ਯੋਜਨਾ ਪਾਕਿਸਤਾਨੀ ਫੌਜ ਨੇ ਪਹਿਲਾਂ 1980 ਦੇ ਦਹਾਕੇ ਵਿੱਚ ਪਾਕਿਸਤਾਨੀ ਰਾਸ਼ਟਰਪਤੀ ਜ਼ਿਆ ਅਤੇ ਫਿਰ 1990 ਦੇ ਦਹਾਕੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਦੱਸੀ ਸੀ, ਪਰ ਉਨ੍ਹਾਂ ਇਸ ਯੁੱਧ ਨੂੰ ਬਹੁਤ ਖਤਰਨਾਕ ਮੰਨਦਿਆਂ ਇਸ ਤੋਂ ਇਨਕਾਰ ਕਰ ਦਿੱਤਾ ਸੀ।
- ਅਮਰਿੰਦਰ ਨੇ ਕਿਹਾ ਕਿ ਭਾਰਤ ਦੇ 1986 ਵਿਚ ‘ਆਪ੍ਰੇਸ਼ਨ ਬ੍ਰਾਸਟੈਕਸ’ ਆਯੋਜਿਤ ਕਰਨ ਤੋਂ ਬਾਅਦ, ਪਾਕਿਸਤਾਨੀ ਫੌਜ ਨੇ ਭਾਰਤ ਉੱਤੇ ਹਮਲਾ ਕਰਨ ਦੀਆਂ ਵੱਖ ਵੱਖ ਸੰਭਾਵਨਾਵਾਂ ਨੂੰ ਵੇਖਦੇ ਹੋਏ ਆਪ੍ਰੇਸ਼ਨ ਟੂਪੈਕ ਨਾਂ ਦੀ ਜੰਗ ਦੀ ਯੋਜਨਾ ਬਣਾਈ।
- ਤਕਰੀਬਨ ਇਕ ਦਹਾਕੇ ਬਾਅਦ,1998 ਵਿੱਚ ਜਦੋਂ ਜਨਰਲ ਪਰਵੇਜ਼ ਮੁਸ਼ੱਰਫ ਪਾਕਿਸਤਾਨ ਦੇ ਆਰਮੀ ਚੀਫ਼ ਬਣੇ, ਫਿਰ ਉਨ੍ਹਾਂ ਆਪ੍ਰੇਸ਼ਨ 'ਟੂਪੈਕ' ਅਪਣਾਇਆ ਅਤੇ ਇਸਨੂੰ ਲਾਗੂ ਕਰਨ ਦਾ ਫੈਸਲਾ ਕੀਤਾ।
- ਪਾਕਿਸਤਾਨ ਨੂੰ ਲੱਗਿਆ ਕਿ ਵਾਦੀ ਵਿਚ ਉਸ ਦੀਆਂ ਨਾਪਾਕ ਯੋਜਨਾਵਾਂ ਸਫਲ ਨਹੀਂ ਹੋ ਰਹੀਆਂ। ਇਸ ਲਈ, ਪਾਕਿਸਤਾਨ ਨੇ ਮੁੜ ਆਪ੍ਰੇਸ਼ਨ ਟੂਪੈਕ ਵਿਚ ਤਬਦੀਲੀਆਂ ਕੀਤੀਆਂ ਅਤੇ ਜਨਰਲ ਮੁਸ਼ੱਰਫ ਦੇ ਫੌਜ ਮੁਖੀ ਬਣਨ ‘ਤੇ ਆਪ੍ਰੇਸ਼ਨ ਬਦਰ ਵਜੋਂ ਮੁੜ ਸ਼ੁਰੂ ਕੀਤਾ।