ਹੈਦਰਾਬਾਦ (ਤੇਲੰਗਾਨਾ): ਦੇਸ਼ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਅਜਿਹੇ 'ਚ ਹੈਦਰਾਬਾਦ 'ਚ ਇੱਕ 94 ਸਾਲਾ ਬਜ਼ੁਰਗ ਔਰਤ ਕੋਰੋਨਾ ਮਹਾਂਮਾਰੀ ਨੂੰ ਮਾਤ ਦੇਣ 'ਚ ਕਾਮਯਾਬ ਹੋਈ ਹੈ। ਸ਼ਹਿਰ ਦੇ ਗਾਂਧੀ ਹਸਪਤਾਲ ਵਿੱਚ 94 ਸਾਲਾ ਬਜ਼ੁਰਗ ਔਰਤ ਪੀ. ਵਿਜੇ ਲਕਸ਼ਮੀ ਦਾ ਕੋਰੋਨਾ ਇਲਾਜ਼ ਚੱਲ ਰਿਹਾ ਸੀ। ਪੀ. ਵਿਜੇ ਲਕਸ਼ਮੀ ਹੁਣ ਪੂਰੀ ਤਰ੍ਹਾਂ ਠੀਕ ਹੈ ਤੇ ਉਸ ਨੂੰ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਹੈਦਰਾਬਾਦ 'ਚ 94 ਸਾਲਾ ਬਜ਼ੁਰਗ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ - ਕੋਰੋਨਾ ਮਹਾਂਮਾਰੀ
ਹੈਦਰਾਬਾਦ ਦੀ ਰਹਿਣ ਵਾਲੀ ਇੱਕ 94 ਸਾਲਾ ਬਜ਼ੁਰਗ ਔਰਤ ਪੀ. ਵਿਜੇ ਲਕਸ਼ਮੀ ਕੋਰੋਨਾ ਮਹਾਂਮਾਰੀ ਨੂੰ ਮਾਤ ਦੇਣ 'ਚ ਕਾਮਯਾਬ ਹੋਈ ਹੈ। ਬਜ਼ੁਰਗ ਨੂੰ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
![ਹੈਦਰਾਬਾਦ 'ਚ 94 ਸਾਲਾ ਬਜ਼ੁਰਗ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ ਹੈਦਰਾਬਾਦ 'ਚ 94 ਸਾਲ ਦੀ ਬਜ਼ੁਰਗ ਨੇ ਕੋਰੋਨਾ ਮਹਾਂਮਾਰੀ ਨੂੰ ਦਿੱਤੀ ਮਾਤ](https://etvbharatimages.akamaized.net/etvbharat/prod-images/768-512-7922720-271-7922720-1594085971803.jpg)
ਹੈਦਰਾਬਾਦ 'ਚ 94 ਸਾਲ ਦੀ ਬਜ਼ੁਰਗ ਨੇ ਕੋਰੋਨਾ ਮਹਾਂਮਾਰੀ ਨੂੰ ਦਿੱਤੀ ਮਾਤ
ਇਸ ਮੌਕੇ ਪੀ. ਵਿਜੇ ਲਕਸ਼ਮੀ ਨੇ ਕਿਹਾ ਕਿ ਹਸਪਤਾਲ 'ਚ ਮਰੀਜ਼ਾਂ ਦੀ ਚੰਗੇ ਤਰੀਕੇ ਨਾਲ ਦੇਖਭਾਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਤੇ ਨਰਸਾਂ ਵੱਲੋਂ ਸਮੇਂ-ਸਮੇਂ 'ਤੇ ਆ ਕੇ ਵਾਰਡਾਂ ਦਾ ਦੌਰਾ ਕੀਤੀ ਜਾਂਦਾ ਸੀ। ਇਸ ਤੋਂ ਇਲਾਵਾ ਹਸਪਤਾਲ ਨੂੰ ਰੋਜ਼ ਸੈਨੇਟਾਈਜ਼ ਵੀ ਕੀਤਾ ਜਾਂਦਾ ਹੈ।
ਭਾਰਤ 'ਚ ਹੁਣ ਤੱਕ 7 ਲੱਖ ਤੋਂ ਵੱਧ ਲੋਕ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਹਨ, ਜਦੋਂ ਕਿ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ 'ਚ ਰਾਹਤ ਦੀ ਗੱਲ ਇਹ ਹੈ ਕਿ ਲਗਭਗ 4,24,433 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।