ਪੰਜਾਬ

punjab

ਦਿੱਲੀ: 921 ਲੋਕਾਂ ਨੇ ਕੀਤਾ ਪਲਾਜ਼ਮਾ ਦਾਨ, 710 ਨੂੰ ਮਿਲਿਆ ਮੁਫ਼ਤ ਪਲਾਜ਼ਮਾ

By

Published : Aug 12, 2020, 4:32 PM IST

ਦਿੱਲੀ ਸਰਕਾਰ ਹੁਣ ਤੱਕ 710 ਲੋਕਾਂ ਨੂੰ ਮੁਫਤ ਪਲਾਜ਼ਮਾ ਥੈਰੇਪੀ ਦੇ ਚੁੱਕੀ ਹੈ। ਉੱਥੇ ਹੀ ਹੁਣ ਤੱਕ 910 ਲੋਕਾਂ ਨੇ ਪਲਾਜ਼ਮਾ ਡੋਨੇਟ ਕੀਤਾ ਹੈ।

ਦਿੱਲੀ: 921 ਲੋਕਾਂ ਨੇ ਕੀਤਾ ਪਲਾਜ਼ਮਾ ਦਾਨ, 710 ਨੂੰ ਮਿਲਿਆ ਮੁਫ਼ਤ ਪਲਾਜ਼ਮਾ
ਦਿੱਲੀ: 921 ਲੋਕਾਂ ਨੇ ਕੀਤਾ ਪਲਾਜ਼ਮਾ ਦਾਨ, 710 ਨੂੰ ਮਿਲਿਆ ਮੁਫ਼ਤ ਪਲਾਜ਼ਮਾ

ਨਵੀਂ ਦਿੱਲੀ: 2 ਜੁਲਾਈ ਨੂੰ ਦਿੱਲੀ ਦੇ ਆਈਐਲਬੀਐਸ ਹਸਪਤਾਲ ਵਿਖੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਤੋਂ ਬਾਅਦ ਐਲਐਨਜੇਪੀ ਹਸਪਤਾਲ ਵਿੱਚ ਵੀ ਪਲਾਜ਼ਮਾ ਬੈਂਕ ਖੋਲ੍ਹਿਆ ਗਿਆ। ਇਨ੍ਹਾਂ ਦੋਹਾਂ ਹਸਪਤਾਲਾਂ ਦੀ ਮਦਦ ਨਾਲ ਦਿੱਲੀ ਸਰਕਾਰ ਹੁਣ ਤੱਕ 710 ਲੋਕਾਂ ਨੂੰ ਮੁਫਤ ਪਲਾਜ਼ਮਾ ਥੈਰੇਪੀ ਦੇ ਚੁੱਕੀ ਹੈ। ਉੱਥੇ ਹੀ ਹੁਣ ਤੱਕ 910 ਲੋਕਾਂ ਨੇ ਪਲਾਜ਼ਮਾ ਡੋਨੇਟ ਕੀਤਾ ਹੈ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਪਲਾਜ਼ਮਾ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਅਜਿਹੇ ਲੋਕਾਂ ਦਾ ਵੀ ਖਾਸ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਸਰਕਾਰ ਦੀ ਅਪੀਲ ਤੋਂ ਬਾਅਦ ਅੱਗੇ ਆ ਕੇ ਆਪਣਾ ਪਲਾਜ਼ਮਾ ਦਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਦੋਹਾਂ ਪਲਾਜ਼ਮਾ ਬੈਂਕਾਂ ਵਿੱਚ ਸਹੀ ਮਾਤਰਾ ਵਿੱਚ ਪਲਾਜ਼ਮਾ ਉਪਲਬਧ ਹੈ।

ਇਨ੍ਹਾਂ ਪਲਾਜ਼ਮਾ ਬੈਂਕਾਂ ਤੋਂ ਹੁਣ ਤੱਤ 60 ਸਾਲ ਤੋਂ ਘੱਟ ਉਮਰ ਦੇ 338 ਅਤੇ 60 ਸਾਲ ਤੋਂ ਜ਼ਿਆਦਾ ਦੇ 322 ਮਰੀਜ਼ਾਂ ਨੂੰ ਪਲਾਜ਼ਮਾ ਦਿੱਤਾ ਗਿਆ ਹੈ। ਸਭ ਤੋਂ ਜ਼ਿਆਦਾ ਉਮਰ ਦੇ ਜਿਸ ਮਰੀਜ਼ ਨੂੰ ਪਲਾਜ਼ਮਾ ਦਿੱਤਾ ਗਿਆ ਹੈ, ਉਨ੍ਹਾਂ ਦੀ ਉਮਰ 94 ਸਾਲ ਸੀ।

ABOUT THE AUTHOR

...view details