ਪੰਜਾਬ

punjab

ETV Bharat / bharat

ਜੰਮੂ-ਕਸ਼ਮੀਰ: ਅਨੰਤਨਾਗ 'ਚ ਸੀਆਰਪੀਐਫ 'ਤੇ ਅੱਤਵਾਦੀ ਹਮਲਾ, 1 ਫੌਜੀ ਸ਼ਹੀਦ, 1 ਮਾਸੂਮ ਦੀ ਮੌਤ - ਅਨੰਤਨਾਗ 'ਚ ਸੀਆਰਪੀਐਫ 'ਤੇ ਅੱਤਵਾਦੀ ਹਮਲਾ

ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਸੀਆਰਪੀਐਫ ਦੀ ਗਸ਼ਤ ਪਾਰਟੀ ਉੱਤੇ ਅੱਤਵਾਦੀ ਹਮਲਾ ਕੀਤਾ ਗਿਆ ਜਿਸ ਵਿੱਚ ਇਕ ਜਵਾਨ ਸ਼ਹੀਦ ਹੋ ਗਿਆ ਹੈ ਤੇ ਇਕ ਨੌ ਸਾਲਾ ਮਾਸੂਮ ਦੀ ਮੌਤ ਹੋ ਗਈ ਹੈ।

ਫ਼ੋਟੋ।
ਫ਼ੋਟੋ।

By

Published : Jun 26, 2020, 2:16 PM IST

Updated : Jun 26, 2020, 2:28 PM IST

ਸ੍ਰੀਨਗਰ: ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਸੀਆਰਪੀਐਫ ਦੀ ਗਸ਼ਤ ਪਾਰਟੀ ਉੱਤੇ ਅੱਤਵਾਦੀ ਹਮਲੇ ਦੀ ਖ਼ਬਰ ਆਈ ਹੈ। ਇਸ ਹਮਲੇ ਵਿਚ ਇਕ ਜਵਾਨ ਜ਼ਖਮੀ ਹੋ ਗਿਆ ਹੈ, ਜਦ ਕਿ ਇਕ ਨੌ ਸਾਲਾ ਮਾਸੂਮ ਦੀ ਮੌਤ ਹੋ ਗਈ ਹੈ।

ਮੁੱਢਲੀ ਜਾਣਕਾਰੀ ਦੇ ਅਨੁਸਾਰ, ਸੀਆਰਪੀਐਫ ਦੀ ਗਸ਼ਤ ਕਰ ਰਹੀ ਪਾਰਟੀ 'ਤੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਜੁਰਪੋਰਾ ਖੇਤਰ ਵਿੱਚ ਸ਼ੱਕੀ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਪੁਲਵਾਮਾ ਜ਼ਿਲ੍ਹੇ ਵਿਚ ਤਰਾਤ ਅਧੀਨ ਚੇਵਾ ਉਲਾਰ ਖੇਤਰ ਵਿਚ ਤਿੰਨ ਅੱਤਵਾਦੀਆਂ ਨੂੰ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ। ਸੁਰੱਖਿਆ ਬਲਾਂ ਨੇ 12 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਚੱਲੀ ਮੁੱਠਭੇੜ ਵਿੱਚ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਸੋਪੋਰ ਵਿੱਚ ਇੱਕ ਹੋਰ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਮਾਰੇ ਗਏ ਸਨ। ਵੀਰਵਾਰ ਨੂੰ ਮਿਲੀ ਇੱਕ ਹੋਰ ਸਫਲਤਾ ਵਿੱਚ, ਸੁਰੱਖਿਆ ਬਲਾਂ ਨੇ ਬਡਗਾਮ ਵਿੱਚ ਟੈਰਰ ਮੌਡੀਊਲ ਦਾ ਪਰਦਾਫ਼ਾਸ਼ ਕਰਕੇ ਅੱਤਵਾਦੀਆਂ ਦੇ ਪੰਜ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ।

Last Updated : Jun 26, 2020, 2:28 PM IST

ABOUT THE AUTHOR

...view details