ਪੰਜਾਬ

punjab

ETV Bharat / bharat

ਲੌਕਡਾਊਨ ਵਿੱਚ ਲੱਗੀ ਸ਼ਰਾਬ ਦੀ ਤੋੜ, ਸੈਨੇਟਾਈਜ਼ਰ ਪੀਣ ਨਾਲ 9 ਦੀ ਮੌਤ - 9 People died drink sanitizer

ਆਂਧਰਾ ਪ੍ਰਦੇਸ਼ ਦੇ ਕੁਝ ਲੋਕ ਪਿਛਲੇ ਕਈ ਦਿਨਾਂ ਤੋਂ ਸੈਨੇਟਾਈਜ਼ਰ ਨੂੰ ਪਾਣੀ ਜਾਂ ਕਿਸੇ ਹੋਰ ਤਰਲ ਪਦਾਰਥ ਵਿੱਚ ਮਿਲਾ ਕੇ ਪੀ ਰਹੇ ਸਨ। ਸੈਨੇਟਾਈਜ਼ਰ ਪੀਣ ਨਾਲ 9 ਲੋਕਾਂ ਦੀ ਮੌਤ ਹੋ ਗਈ ਹੈ।

ਸੈਨੇਟਾਇਜ਼ਰ
ਸੈਨੇਟਾਇਜ਼ਰ

By

Published : Jul 31, 2020, 8:25 PM IST

ਹੈਦਰਾਬਾਦ: ਆਂਧਰਾ ਪ੍ਰਦੇਸ਼ ਵਿੱਚ ਕਥਿਕ ਤੌਰ 'ਤੇ ਸੈਨੇਟਾਇਜ਼ਰ ਪੀਣ ਨਾਲ 9 ਲੋਕਾਂ ਦੇ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਮਰਨ ਵਾਲੇ ਵਿਅਕਤੀ ਕਈ ਦਿਨਾਂ ਤੋਂ ਸੈਨੇਟਾਈਜ਼ਰ ਨੂੰ ਪਾਣੀ ਜਾਂ ਕਿਸੇ ਹੋਰ ਤਰਲ ਪਦਾਰਥ ਵਿੱਚ ਮਿਲਾ ਕੇ ਪੀ ਰਹੇ ਸਨ।

ਜਾਂਚ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋ ਰਹੀ ਹੈ ਕਿ ਉਹ ਇਸ ਵਿੱਚ ਕੋਈ ਹੋਰ ਜ਼ਹਿਰੀਲੀ ਚੀਜ਼ ਮਿਲਾ ਕੇ ਤਾਂ ਨਹੀਂ ਪੀ ਰਹੇ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ 10 ਦਿਨਾਂ ਤੋਂ ਸੈਨੇਟਾਈਜ਼ਰ ਪੀ ਰਹੇ ਸੀ।

ਜ਼ਿਕਰ ਕਰ ਦਈਏ ਕਿ ਆਂਧਰਾ ਪ੍ਰਦੇਸ਼ ਦੇ ਜਿਸ ਇਲਾਕੇ ਦੀ ਇਹ ਘਟਨਾ ਹੈ ਉਹ ਇਸ ਵੇਲੇ ਕੰਟੇਨਮੈਂਟ ਜ਼ੋਨ ਵਿੱਚ ਆਉਂਦਾ ਹੈ। ਜਿਸ ਕਾਰਨ ਉੱਥੇ ਲੌਕਡਾਊਨ ਦਾ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ, ਇਸ ਲਈ ਉਥੇ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਹਨ।

ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਪਿਆਕੜ ਨਸ਼ੇ ਦੀ ਲਤ ਕਾਰਨ ਸੈਨੇਟਾਈਜ਼ਰ ਪੀ ਰਹੇ ਸੀ, ਕਿਉਂਕਿ ਇਸ ਵਿੱਚ ਵੀ ਅਲਕੋਹਲ ਪਾਈ ਜਾਂਦੀ ਹੈ।

ਇਸ ਸਭ ਤੋਂ ਵੱਧ ਸ਼ਿਕਾਰ ਮੰਦਰ ਦੇ ਨੇੜੇ ਬੈਠਣ ਵਾਲੇ 2 ਭਿਖਾਰੀ ਹੋਏ ਹਨ ਅਤੇ ਇਸ ਤੋਂ ਬਾਅਦ ਇੱਕ ਵਿਅਕਤੀ ਨੇ ਸਰਕਾਰੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਸਭ ਕੁਝ ਵੀਰਵਾਰ ਨੂੰ ਵਾਪਰਿਆ ਅਤੇ ਸ਼ੁੱਕਰਵਾਰ ਨੂੰ ਤੜਕੇ ਹੀ 6 ਹੋਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ABOUT THE AUTHOR

...view details