ਪੰਜਾਬ

punjab

ETV Bharat / bharat

ਮਹਾਰਾਸ਼ਟਰਾ ਦੇ ਸਾਂਗਲੀ 'ਚ ਕ੍ਰਿਸ਼ਨਾ ਨਦੀ 'ਚ ਮੂਧੀ ਹੋਈ ਕਿਸ਼ਤੀ, 9 ਦੀ ਮੌਤ - Maharashtra flood

ਹੜ੍ਹ ਪੀੜਤਾਂ ਦੀ ਮਦਦ ਲਈ ਗਈ ਇੱਕ ਕਿਸ਼ਤੀ ਕ੍ਰਿਸ਼ਨਾ ਨਦੀ 'ਚ ਪਲਟ ਗਈ। ਇਸ ਦੁਰਘਟਨਾ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਲਾਪਤਾ ਹੋ ਗਏ। ਇਸ ਘਟਨਾ ਨਾਲ ਇਲਾਕੇ ਵਿੱਚ ਭਾਰੀ ਹੰਗਾਮਾ ਹੋਇਆ। ਐਨਡੀਆਰਐਫ ਵੱਲੋਂ ਗਵਾਚੇ ਲੋਕਾਂ ਦੀ ਭਾਲ ਜਾਰੀ ਹੈ।

ਫ਼ੋਟੋ

By

Published : Aug 8, 2019, 3:55 PM IST

ਮਹਾਰਾਸ਼ਟਰਾ: ਹੜ੍ਹ ਪੀੜਤਾਂ ਦੀ ਮਦਦ ਲਈ ਗਈ ਇੱਕ ਕਿਸ਼ਤੀ ਕ੍ਰਿਸ਼ਨਾ ਨਦੀ 'ਚ ਪਲਟ ਗਈ। ਇਸ ਦੁਰਘਟਨਾ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਲਾਪਤਾ ਹੋ ਗਏ। ਜਾਣਕਾਰੀ ਮੁਤਾਬਕ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਗਈ ਕਿਸ਼ਤੀ ਵਿੱਚ ਕੁੱਲ 30 ਲੋਕ ਸਵਾਰ ਸਨ। ਮਰੇ ਲੋਕਾਂ ਵਿੱਚ 7 ਔਰਤਾਂ, 1 ਆਦਮੀ ਅਤੇ 2 ਮਹੀਨਿਆਂ ਦਾ ਬੱਚਾ ਸ਼ਾਮਿਲ ਹਨ। ਇਸ ਘਟਨਾ ਨਾਲ ਇਲਾਕੇ ਵਿੱਚ ਭਾਰੀ ਹੰਗਾਮਾ ਹੋਇਆ।
ਹੁਣ ਤੱਕ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ 15 ਲੋਕਾਂ ਨੂੰ ਬਚਾਉਣ ਵਿੱਚ ਸਫ਼ਲਤਾ ਮਿਲ ਚੁੱਕੀ ਹੈ। ਇਸ ਦੌਰਾਨ ਐਨਡੀਆਰਐਫ ਦਾ ਦਸਤਾ ਘਟਨਾ ਵਾਲੀ ਥਾਂ 'ਤੇ ਪਹੁੰਚ ਗਿਆ ਹੈ ਅਤੇ ਘਟਨਾ 'ਚ ਗਵਾਚੇ ਲੋਕਾਂ ਦੀ ਭਾਲ ਜਾਰੀ ਹੈ।
ਪਲਸ ਤਾਲੁਕਾ ਵਿੱਚ ਕ੍ਰਿਸ਼ਨਾ ਨਦੀ ਵਿੱਚ ਪੂਰੀ ਤਰ੍ਹਾਂ ਫਸੇ ਨਾਗਰਿਕਾਂ ਨੂੰ ਲਿਜਾਣ ਵੇਲੇ ਇਹ ਕਿਸ਼ਤੀ ਪਲਟ ਗਈ ਸੀ। ਕਿਸ਼ਤੀ ਰਾਹੀਂ ਲਗਭਗ 25 ਤੋਂ 30 ਲੋਕਾਂ ਨੂੰ ਨਜ਼ਦੀਕੀ ਕਿਨਾਰੇ 'ਤੇ ਲੈ ਕੇ ਜਾਂਦੇ ਸਮੇਂ ਕਿਸ਼ਤੀ ਪਲਟ ਗਈ ਅਤੇ ਕਿਸ਼ਤੀ 'ਤੇ ਸਵਾਰ ਸਾਰੇ ਲੋਕ ਨਦੀ ਵਿੱਚ ਪਲਟ ਗਏ।
ਜਾਣਕਾਰੀ ਲਈ ਦੱਸ ਦੇਈਏ ਕਿ ਕ੍ਰਿਸ਼ਨਾ ਨਦੀ ਦਾ ਪਾਣੀ ਦਾ ਪੱਧਰ ਵੀਰਵਾਰ ਸਵੇਰੇ 7 ਵਜੇ 4.5 ਫੁੱਟ ਤੱਕ ਪਹੁੰਚ ਗਿਆ ਸੀ। ਇਸ ਕਾਰਨ ਸ਼ਹਿਰ ਵਿੱਚ ਹੜ੍ਹ ਦਾ ਪਾਣੀ ਵੱਧ ਗਿਆ। ਕਈ ਨਾਗਰਿਕ ਹੜ੍ਹ ਕਾਰਨ ਪਲਸ ਤਾਲੁਕਾ ਵਿੱਚ ਲੋਕ ਫਸ ਗਏ ਸਨ। ਉਨ੍ਹਾਂ ਲੋਕਾਂ ਦੀ ਮਦਦ ਲਈ ਜੋ ਕਿਸ਼ਤੀ ਭੇਜੀ ਗਈ ਸੀ ਉਹ ਹਾਦਸੇ ਦਾ ਸ਼ਿਕਾਰ ਹੋ ਗਈ।

ABOUT THE AUTHOR

...view details