ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦਾ ਅੱਜ 88ਵਾਂ ਸਥਾਪਨਾ ਦਿਵਸ ਹੈ। ਹਵਾਈ ਫ਼ੌਜ ਦਿਵਸ ਦੇ ਮੌਕੇ ਉੱਤੇ ਇਸ ਵਾਰ ਵੀ ਸ਼ਾਨਦਾਰ ਪਰੇਡ ਤੇ ਸ਼ਾਨਦਾਰ ਏਅਰ ਸ਼ੋਅ ਦਾ ਆਯੋਜਨ ਹੋ ਰਿਹਾ ਹੈ। ਹਵਾਈ ਫ਼ੌਜ ਹਿੰਡਨ ਬੇਸ ਉੱਤੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰੇਗੀ ਤੇ ਰਾਫੇਲ ਅਸਮਾਨ ਵਿੱਚ ਆਪਣੀ ਤਾਕਤ ਦਿਖਾਵੇਗਾ। ਹਵਾਈ ਸੈਨਾ ਦੇ ਲੜਾਕੂ ਜਹਾਜ਼ ਤੇ ਜਵਾਨ ਹਵਾ ਵਿੱਚ ਹੈਰਾਨੀਜਨਕ ਕਾਰਨਾਮੇ ਦਿਖਾ ਰਹੇ ਹਨ।
ਭਾਰਤੀ ਹਵਾਈ ਫ਼ੌਜ ਦੀ ਸਥਾਪਨਾ 8 ਅਕਤੂਬਰ 1932 ਨੂੰ ਹੋਈ ਸੀ ਪਹਿਲੀ ਵਾਰ ਹਵਾਈ ਫ਼ੌਜ ਨੇ ਇੱਕ ਅਪ੍ਰੈਲ 1933 ਨੂੰ ਉਡਾਣ ਭਰੀ ਸੀ ਪਹਿਲਾ ਓਪਰੇਸ਼ਨ ਵਜ਼ੀਰਿਸਤਾਨ ਵਿੱਚ ਕਬੀਲਿਆਂ ਦੇ ਵਿਰੁੱਧ ਸੀ।
ਇਸ ਤੋਂ ਪਹਿਲਾਂ ਹਵਾਈ ਫ਼ੌਜ ਨੇ 88ਵੇਂ ਸਥਾਪਨਾ ਦਿਵਸ ਦੀ ਤਿਆਰੀਆਂ ਦੇ ਤਹਿਤ ਮੰਗਲਵਾਰ ਨੂੰ ਹਿੰਡਨ ਬੇਸ ਫੁਲ ਡਰੇਸ ਰਿਹਰਸਲ ਕੀਤੀ ਸੀ। ਇਸ ਦੌਰਾਨ ਤੇਜਸ ਐਲਸੀਏ, ਮਿਗ -29, ਜਾਗੁਆਰ, ਮਿਗ -21 ਅਤੇ ਸੁਖੋਈ -30 ਜੰਗੀ ਜਹਾਜ਼ਾਂ ਤੋਂ ਇਲਾਵਾ, ਹਾਲ ਹੀ ਵਿਚ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤੇ ਗਏ ਰਾਫੇਲ ਜੈੱਟ ਜਹਾਜ਼ਾਂ ਨੇ ਵੀ ਹਿੱਸਾ ਲਿਆ।
ਇਸ ਤੋਂ ਇਲਾਵਾ ਏਅਰ ਫੋਰਸ ਦੇ ਐਮਆਈ -17 ਵੀ 5, ਏਐਲਐਚ ਮਾਰਕ -4, ਚਿਨੁਕ, ਐਮਆਈ -35 ਅਤੇ ਅਪਾਚੇ ਹੈਲੀਕਾਪਟਰਾਂ ਨੇ ਵੀ ਹਿੱਸਾ ਲਿਆ। ਏਅਰ ਫੋਰਸ ਦੇ ਟ੍ਰਾਂਸਪੋਰਟ ਏਅਰਕ੍ਰਾਫਟ ਸੀ -17, ਸੀ -130, ਡੋਰਨੀਅਰ ਅਤੇ ਡੀ ਸੀ -3 ਡਕੋਟਾ ਏਅਰਕਰਾਫਟ ਨੇ ਵੀ ਹਿੱਸਾ ਲਿਆ।
ਹਿੰਡਨ ਏਅਰਬੇਸ ਤੇ ਏਅਰ ਫੋਰਸ ਦੇ ਜਹਾਜ਼
ਹਵਾਈ ਫ਼ੌਜ ਬੈਂਡ ਦੀ ਧੁਨ ਉੱਤੇ ਮਾਰਚ ਕਰਦੀ ਹੋਈ। ਗਾਜ਼ੀਆਬਾਦ ਦੇ ਹੰਡਨ ਏਅਰਫੋਰਸ ਸਟੇਸ਼ਨ 'ਤੇ ਅੱਜ ਇੰਡੀਅਨ ਵੂਸੇਨਾ ਇਸ 88 ਵੀਂ ਵਰ੍ਹੇਗੰਢ ਮਨਾ ਰਹੀ ਹੈ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰ ਕੇ ਹਵਾਈ ਫੌਜ ਦਿਵਸ ਦੀ ਵਧਾਈ ਦਿੱਤੀ।