ਨਵੀਂ ਦਿੱਲੀ: ਰਾਜਧਾਨੀ 'ਚ ਸਿਰਫ਼ 50 ਰੁਪਏ ਦੇ ਲਈ ਇੱਕ ਬਜ਼ੁਰਗ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬਜ਼ੁਰਗ ਉੱਤਰ ਪੱਛਮੀ ਇਲਾਕੇ 'ਚ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਬਜ਼ੁਰਗ ਦੀ ਪਛਾਣ ਬਖ਼ਸ਼ੀ ਖ਼ਾਨ ਵਜੋਂ ਹੋਈ ਹੈ।
50 ਰੁਪਏ ਲਈ 82 ਸਾਲਾ ਬਜ਼ੁਰਗ ਦਾ ਕਤਲ - 82 year old veteran murdered in delhi
ਨਵੀਂ ਦਿੱਲੀ 'ਚ 50 ਰੁਪਏ ਲਈ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਹੈ।
ਡਿਜ਼ਾਇਨ ਫ਼ੋਟੋ।
ਵੀਰਵਾਰ ਰਾਤ ਨੂੰ ਕੁੱਝ ਬਦਮਾਸ਼ਾਂ ਨੇ ਉਸ ਨੂੰ ਬਾਜ਼ਾਰ 'ਚ ਸਬਜ਼ੀਆਂ ਵੇਚਣ ਦੇ ਬਦਲੇ 50 ਰੁਪਏ ਮੰਗੇ ਅਤੇ ਬਜ਼ੁਰਗ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਬਦਮਾਸ਼ਾਂ ਨੇ ਬਜ਼ੁਰਗ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਦਮਾਸ਼ਾਂ ਨੇ ਉਸ 'ਤੇ ਇੱਟਾਂ ਨਾਲ ਵਾਰ ਕੀਤੇ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਤੋਂ ਬਾਅਦ ਉੱਥੇ ਲੋਕ ਇਕੱਠੇ ਹੋ ਗਏ ਅਤੇ ਬਦਮਾਸ਼ ਫ਼ਰਾਰ ਹੋ ਗਏ। ਲੋਕਾਂ ਵੱਲੋਂ ਬਜ਼ੁਰਗ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।