ਪੰਜਾਬ

punjab

ETV Bharat / bharat

12 ਸਤੰਬਰ ਤੋਂ ਚੱਲਣਗੀਆਂ 80 ਹੋਰ ਵਿਸ਼ੇਸ਼ ਰੇਲ ਗੱਡੀਆਂ

ਰੇਲਵੇ ਨੇ 12 ਸਤੰਬਰ ਤੋਂ 80 ਹੋਰ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਰਾਖਵਾਂਕਰਨ 10 ਸਤੰਬਰ ਤੋਂ ਸ਼ੁਰੂ ਹੋਵੇਗਾ। ਇਹ ਜਾਣਕਾਰੀ ਰੇਲਵੇ ਦੇ ਸੀਈਓ ਵੀਕੇ ਯਾਦਵ ਨੇ ਸ਼ਨੀਵਾਰ ਨੂੰ ਦਿੱਤੀ।

12 ਸਤੰਬਰ ਤੋਂ ਚੱਲਣਗੀਆਂ 80 ਹੋਰ ਵਿਸ਼ੇਸ਼ ਰੇਲ ਗੱਡੀਆਂ
12 ਸਤੰਬਰ ਤੋਂ ਚੱਲਣਗੀਆਂ 80 ਹੋਰ ਵਿਸ਼ੇਸ਼ ਰੇਲ ਗੱਡੀਆਂ

By

Published : Sep 5, 2020, 7:00 PM IST

ਨਵੀਂ ਦਿੱਲੀ: ਭਾਰਤੀ ਰੇਲਵੇ ਇਸ ਸਮੇਂ 230 ਰੇਲ ਗੱਡੀਆਂ ਚਲਾ ਰਿਹਾ ਹੈ। ਇਸ ਤੋਂ ਇਲਾਵਾ, ਰੇਲਵੇ ਨੇ 12 ਸਤੰਬਰ ਤੋਂ 80 ਹੋਰ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਰਾਖਵਾਂਕਰਨ 10 ਸਤੰਬਰ ਤੋਂ ਸ਼ੁਰੂ ਹੋਵੇਗਾ। ਇਹ ਜਾਣਕਾਰੀ ਰੇਲਵੇ ਦੇ ਸੀਈਓ ਵੀਕੇ ਯਾਦਵ ਨੇ ਸ਼ਨੀਵਾਰ ਨੂੰ ਦਿੱਤੀ।

ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ਅਸੀਂ 12 ਸਤੰਬਰ ਤੋਂ 80 ਹੋਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਲਈ ਰਾਖਵਾਂਕਰਨ 10 ਸਤੰਬਰ ਤੋਂ ਸ਼ੁਰੂ ਹੋਵੇਗਾ।”

ਸੀਈਓ ਨੇ ਕਿਹਾ ਕਿ ਭਾਰਤੀ ਰੇਲਵੇ ਵਿਸ਼ੇਸ਼ ਰੇਲ ਗੱਡੀਆਂ ਦਾ ਨਿਰੀਖਣ ਕਰੇਗਾ ਅਤੇ ਜਿੱਥੇ ਵੀ ਰੇਲ ਗੱਡੀਆਂ ਦੀ ਮੰਗ ਹੋਈ ਜਾਂ ਵੇਟਿੰਗ ਲਿਸਟ ਲੰਮੀ ਹੋਈ, ਰੇਲਵੇ ਉੱਥੇ ਕਲੋਨ ਰੇਲ ਗੱਡੀਆਂ ਚਲਾਏਗਾ।

ਸੁਪਰੀਮ ਕੋਰਟ ਵੱਲੋਂ ਤਿੰਨ ਮਹੀਨਿਆਂ ਦੇ ਅੰਦਰ ਰਾਸ਼ਟਰੀ ਰਾਜਧਾਨੀ ਵਿੱਚ ਟ੍ਰੈਕ ਨੇੜੇ ਸਥਿਤ 48,000 ਝੁੱਗੀਆਂ ਨੂੰ ਹਟਾਉਣ ਦੇ ਨਿਰਦੇਸ਼ ਦੇਣ ਬਾਰੇ ਪੁੱਛੇ ਜਾਣ ‘ਤੇ ਯਾਦਵ ਨੇ ਕਿਹਾ, "ਰੇਲਵੇ ਅਤੇ ਦਿੱਲੀ ਸਰਕਾਰ ਦੀ ਤਰਫੋਂ, ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ, ਇਸ ਸਬੰਧ ਵਿੱਚ ਤੁਰੰਤ ਕਦਮ ਚੁੱਕੇ ਜਾਣਗੇ।"

ਰੇਲਵੇ ਨੇ 25 ਮਾਰਚ ਤੋਂ ਦੇਸ਼ ਵਿਆਪੀ ਤਾਲਾਬੰਦੀ ਤੋਂ ਬਾਅਦ ਰੇਲ ਗੱਡੀਆਂ ਦੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਸੀ। ਬਾਅਦ ਵਿੱਚ ਰੇਲਵੇ ਨੇ 1 ਮਈ ਤੋਂ ਫਸੇ ਮਜ਼ਦੂਰਾਂ, ਸ਼ਰਧਾਲੂਆਂ, ਵਿਦਿਆਰਥੀਆਂ ਅਤੇ ਯਾਤਰੀਆਂ ਲਈ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਸਨ

ਰੇਲਵੇ ਨੇ 12 ਮਈ ਤੋਂ 15 ਜੋੜੀ ਵਿਸ਼ੇਸ਼ ਏਅਰ-ਕੰਡੀਸ਼ਨ ਰੇਲਗੱਡੀਆਂ ਅਤੇ 1 ਜੂਨ ਤੋਂ 100 ਜੋੜੀ ਟਾਈਮ ਟੇਬਲ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕੀਤਾ ਸੀ।

ABOUT THE AUTHOR

...view details