ਗੁਨਾ: ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਵੱਲ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਮਜ਼ਦੂਰਾਂ ਨਾਲ ਭਰੇ ਟਰੱਕ ਦੀ ਇੱਕ ਯਾਤਰੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਹੁਣ ਤੱਕ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 54 ਤੋਂ ਵੱਧ ਜ਼ਖ਼ਮੀ ਹੋ ਗਏ।
ਮਹਾਂਰਾਸ਼ਟਰ ਤੋਂ ਯੂਪੀ ਜਾ ਰਹੇ 8 ਪ੍ਰਵਾਸੀ ਮਜ਼ਦੂਰਾਂ ਦੀ ਸੜਕ ਹਾਦਸੇ 'ਚ ਹੋਈ ਮੌਤ, 54 ਤੋਂ ਵੱਧ ਜ਼ਖ਼ਮੀ - lockdown and migrant workers
ਮੱਧ ਪ੍ਰੇਦਸ਼ ਦੇ ਗੁਨਾ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਇਸ ਹਾਦਸੇ ਵਿੱਚ ਕਰੀਬ 8 ਵਿਅਕਤੀਆਂ ਦੀ ਮੌਤ ਅਤੇ 54 ਤੋਂ ਵੱਧ ਜ਼ਖ਼ਮੀ ਹੋ ਗਏ।
ਇਹ ਘਟਨਾ ਮੰਗਲਵਾਰ ਨੂੰ ਮੱਧ ਪ੍ਰੇਦਸ਼ ਦੇ ਗੁਨਾ ਸ਼ਹਿਰ ਦੇ ਬਾਈਪਾਸ ‘ਤੇ ਵਾਪਰੀ। ਬੁੱਧਵਾਰ ਦੀ ਅੱਧੀ ਰਾਤ ਨੂੰ ਸਾਰੇ ਜ਼ਖਮੀਆਂ ਨੂੰ ਗੁਨਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਾਰੀ ਘਟਨਾ ਤੋਂ ਦੁਖਦਾਈ ਤੱਥ ਸਾਹਮਣੇ ਆਇਆ ਹੈ ਕਿ ਮਹਾਰਾਸ਼ਟਰ ਵਿੱਚ ਜਦੋਂ ਪ੍ਰਸ਼ਾਸਨ ਨੇ ਇਨ੍ਹਾਂ ਮਜ਼ਦੂਰਾਂ ਦੀ ਮਦਦ ਨਾ ਕੀਤੀ, ਤਾਂ ਇਨ੍ਹਾਂ ਮਜ਼ਦੂਰਾਂ ਨੇ ਆਪਣੇ ਇੱਕ ਟੱਕਰ ਵਾਲੇ ਨੂੰ 3000 ਰੁਪਏ ਪ੍ਰਤੀ ਮਜ਼ਦੂਰ ਦੀ ਦਰ ਨਾਲ ਕਿਰਾਏ 'ਤੇ ਕਰ ਲਿਆ, ਪਰ ਸ਼ਾਇਦ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਬਹੁਤ ਸਾਰੇ ਸਾਥੀ ਮਾਰੇ ਜਾਣਗੇ।
ਇਹ ਮਜ਼ਦੂਰ ਰੋਜ਼ੀ ਰੋਟੀ ਦੀ ਭਾਲ ਵਿੱਚ ਮਹਾਰਾਸ਼ਟਰ ਗਏ ਸਨ, ਤਾਲਬੰਦੀ ਤੋਂ ਬਾਅਦ ਕੰਮਕਾਰ ਬੰਦ ਹੋਣ ਕਾਰਨ ਇਨ੍ਹਾਂ ਮਜ਼ਦੂਰਾਂ ਨੇ ਆਪਣੇ ਖਰਚੇ 'ਤੇ ਕਿਸੇ ਤਰ੍ਹਾਂ ਘਰ ਜਾਣ ਦਾ ਫੈਸਲਾ ਕੀਤਾ ਸੀ। ਜਿਸ ਟਰੱਕ ਵਿੱਚ ਇਹ ਮਜ਼ਦੂਰ ਸਵਾਰ ਸਨ ਉਸ ਨੂੰ ਬੀਤੀ ਰਾਤ ਕਰੀਬ 3 ਵਜੇ ਬੱਸ ਨੇ ਟੱਕਰ ਮਾਰ ਦਿੱਤੀ।