ਨਵੀਂ ਦਿੱਲੀ: ਸਰਕਾਰੀ ਟੈਲੀਕਾਮ ਕੰਪਨੀ ਦੇ ਚੇਅਰਮੈਨ ਅਤੇ ਐਮਡੀ ਪੀ ਕੇ ਪੁਰਵਾਰ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਐਸਐਨਐਲ ਦੇ ਲਗਭਗ 75,000 ਕਰਮਚਾਰੀਆਂ ਨੇ ਪਿਛਲੇ ਹਫ਼ਤੇ ਸਵੈ-ਇੱਛਕ ਰਿਟਾਇਰਮੈਂਟ(ਵੀਆਰਸਐਸ) ਸਕੀਮ ਦਾ ਲਾਭ ਲਿਆ ਹੈ।
ਕੰਪਨੀ ਦੇ ਕੁੱਲ ਡੇਢ ਲੱਖ ਚੋਂ ਸਿਰਫ਼ ਇੱਕ ਲੱਖ ਕਰਮਚਾਰੀ ਹੀ ਵੀਆਰਐਸ ਲਈ ਯੋਗ ਹਨ। ਦਰਅਸਲ ਬੀਐਸਐਨਐਲ ਨੇ 77 ਹਜ਼ਾਰ ਕਰਮਚਾਰੀਆਂ ਨੂੰ ਅੰਦਰੂਨੀ ਤੌਰ 'ਤੇ ਵੀਆਰਸਐਸ ਦੇਣ ਦੀ ਟੀਚਾ ਰੱਖਿਆ ਗਿਆ ਸੀ ਅਤੇ ਸਵੈਇੱਛੁਕ ਸੇਵਾਮੁਕਤੀ ਇਸ ਯੋਜਨਾ ਅਧੀਨ 31 ਜਨਵਰੀ 2020 ਤੋਂ ਲਾਗੂ ਹੋਵੇਗੀ।