ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਅਕਤੂਬਰ ਨੂੰ ਮੁਲਕ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ ਸੱਦਾ ਦਿੱਤਾ।
73ਵਾਂ ਆਜ਼ਾਦੀ ਦਿਹਾੜਾ: ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਤਿਰੰਗਾ - 73ਵਾਂ ਆਜ਼ਾਦੀ ਦਿਹਾੜਾ
09:01 August 15
ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ ਦਿੱਤਾ ਸੱਦਾ
08:59 August 15
ਵੱਧ ਰਹੀ ਆਬਾਦੀ ਸਾਡੀ ਵੱਡੀ ਚਿੰਤਾ
ਛੋਟਾ ਪਰਿਵਾਰ ਰੱਖਣ ਵਾਲੇ ਦੇਸ਼ਭਕਤੀ ਦਰਸਾਉਂਦੇ ਹਨ।
08:53 August 15
ਹਰ ਘਰ 'ਚ ਜਲ ਪੰਹੁਚਾਉਣ ਦਾ ਕੰਮ ਕਰਨਾ ਹੈ
3.5 ਲੱਖ ਕਰੋੜ ਤੋਂ ਵੱਧ ਰਕਮ ਜਲ ਜੀਵਨ ਮਿਸ਼ਨ ਲਈ ਖਰਚ ਕਰਨ ਦੀ ਯੋਜਨਾ
08:53 August 15
'ਵਨ ਨੇਸ਼ਨ ਵਨ ਕਾਨਸਟੀਟਿਉਸ਼ਨ' ਦੇ ਸੁਪਨੇ ਨੂੰ ਕੀਤਾ ਸਾਕਾਰ
GST ਰਾਹੀਂ 'ਵਨ ਨੇਸ਼ਨ ਵਨ ਟੈਕਸ' ਤੋਂ ਬਾਅਦ ਧਾਰਾ 370 ਨੂੰ ਹਟਾ ਕੇ 'ਵਨ ਨੇਸ਼ਨ ਵਨ ਕਾਨਸਟੀਟਿਉਸ਼ਨ' ਦੇ ਸੁਪਨੇ ਨੂੰ ਸਾਕਾਰ ਕੀਤਾ।
08:52 August 15
ਧਾਰਾ 370 ਦਾ ਸਮਰਥਨ ਕਰਨ ਵਾਲਿਆਂ ਤੋਂ ਮੁਲਕ ਸਵਾਲ ਕਰ ਰਿਹੈ
ਜੇਕਰ ਧਾਰਾ 370 ਇੰਨੀ ਮਹਤਵਪੂਰਨ ਸੀ ਤਾਂ ਸਮੇਂ ਦੀਆਂ ਬਹੁਮਤ ਵਾਲੀਆਂ ਸਰਕਾਰਾਂ ਨੇ ਉਸਨੂੰ ਸਥਾਈ ਕਿਉਂ ਨਹੀਂ ਕੀਤਾ।
08:39 August 15
ਜੋ 70 ਸਾਲਾਂ 'ਚ ਨਹੀਂ ਹੋਇਆ ਉਹ 70 ਦਿਨਾਂ 'ਚ ਕੀਤਾ
ਸਾਡੀ ਨਵੀਂ ਸਰਕਾਰ ਬਣਨ ਦੇ 70 ਦਿਨਾਂ ਦੇ ਅੰਦਰ ਅਸੀਂ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖਤਮ ਕੀਤਾ।
08:29 August 15
ਦੇਸ਼ 'ਚ ਉਤਸੁਕਤਾ ਦਾ ਮਾਹੌਲ
2019 ਦੀਆਂ ਚੋਣਾਂ 'ਚ ਦੇਸ਼ ਦੇ ਲੋਕਾਂ 'ਚ ਨਿਰਾਸ਼ਾ ਦੀ ਥਾਂ 'ਤੇ ਆਸ਼ਾ ਦਾ ਮਾਹੌਲ ਸੀ
08:28 August 15
ਟ੍ਰਿਪਲ ਤਲਾਕ ਨੂੰ ਕੀਤਾ ਖਤਮ
ਸਾਡੀਆਂ ਮੁਸਲਿਮ ਭੈਣਾਂ 'ਤੇ ਟ੍ਰਿਪਲ ਤਲਾਕ ਦੀ ਲਟਕਦੀ ਤਲਵਾਰ ਨੂੰ ਖਤਮ ਕੀਤਾ।
08:09 August 15
ਪਾਣੀ ਨੂੰ ਬਚਾਉਣ ਦਾ ਦਿੱਤਾ ਸੱਦਾ
ਨਰਿੰਦਰ ਮੋਦੀ ਨੇ ਕਿਹਾ ਕਿ ਮੁਲਕ 'ਚ ਪਾਣੀ ਬਚਾਉਣ ਲਈ ਜਲ ਸ਼ਕਤੀ ਮੰਤਰਾਲੇ ਸਥਾਪਤ ਕੀਤਾ ਗਿਆ।
08:06 August 15
ਹੜ੍ਹ ਪੀੜ੍ਹਤਾਂ ਨੂੰ ਕੀਤਾ ਯਾਦ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਕ ਦੇ ਵੱਖ ਵੱਖ ਹਿੱਸਿਆਂ 'ਚ ਹੜ੍ਹ ਪੀੜ੍ਹਤਾਂ ਦੇ ਨਾਲ ਸਾਡੀ ਹਮਦਰਦੀ ਹੈ।
07:56 August 15
ਸਰਦਾਰ ਪਟੇਲ ਦਾ ਸੁਪਨਾ ਪੂਰਾ
ਧਾਰਾ 370 ਤੇ 35-ਏ ਨੂੰ ਹਟਾਉਣਾ ਸਰਦਾਰ ਪਟੇਲ ਦੇ ਸੁਪਨੇ ਨੂੰ ਪੂਰਾ ਕਰਨਾ ਹੈ
07:47 August 15
ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਰਕਸ਼ਾਬੰਧਨ ਦੀ ਦਿੱਤੀ ਵਧਾਈ।
ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਰਕਸ਼ਾਬੰਧਨ ਦੀ ਵਧਾਈ ਦਿੱਤੀ।
07:37 August 15
73ਵਾਂ ਆਜ਼ਾਦੀ ਦਿਹਾੜਾ: ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਤਿਰੰਗਾ, LIVE
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6ਵੀਂ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ। ਲਾਲ ਕਿਲ੍ਹੇ ਤੋਂ ਦੇਸ਼ ਨੂੰ ਕਰ ਰਹੇ ਹਨ ਸੰਬੋਧਨ....