ਪੰਜਾਬ

punjab

ETV Bharat / bharat

ਅਟਾਰੀ-ਵਾਹਗਾ ਸਰਹੱਦ 'ਤੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੁੰਜਿਆ ਅਸਮਾਨ

ਗਣਤੰਤਰ ਦਿਵਸ ਮੌਕੇ ਬੀਐਸਐਫ ਵੱਲੋਂ ਹਰ ਵਾਰ ਦੀ ਤਰ੍ਹਾਂ ਅਟਾਰੀ ਵਾਹਗਾ ਸਰਹੱਦ 'ਤੇ ਇੱਕ ਵਿਸ਼ੇਸ਼ ਪਰੇਡ ਦਾ ਆਯੋਜਨ ਕੀਤਾ ਗਿਆ। ਉਸੇ ਸਮੇਂ, ਸੈਂਕੜੇ ਲੋਕ ਦੇਸ਼ ਭਗਤੀ ਦੇ ਗੀਤਾਂ 'ਤੇ ਝੂਲਦੇ ਵੇਖੇ ਗਏ। ਜਵਾਨਾਂ ਨੇ ਨਿਯਮਾਂ ਮੁਤਾਬਕ ਸਰਹੱਦ 'ਤੇ ਭਾਰਤੀ ਝੰਡੇ ਨੂੰ ਸਲਾਮੀ ਦਿੱਤੀ।

ਸਰਹੱਦ 'ਤੇ ਜਸ਼ਨ
ਸਰਹੱਦ 'ਤੇ ਜਸ਼ਨ

By

Published : Jan 26, 2020, 10:52 PM IST

ਅਟਾਰੀ: ਦੇਸ਼ 'ਚ 71ਵੇਂ ਗਣਤੰਤਰ ਦਿਵਸ ਮੌਕੇ ਐਤਵਾਰ ਨੂੰ ਪੰਜਾਬ 'ਚ ਅਟਾਰੀ-ਵਾਹਗਾ ਸਰਹੱਦ 'ਤੇ ਬੀਟਿੰਗ ਰੀਟਰੀਟ ਸੈਰੇਮਨੀ ਦੌਰਾਨ ਇੱਕ ਵਿਸ਼ੇਸ਼ ਦ੍ਰਿਸ਼ ਦੇਖਣ ਨੂੰ ਮਿਲਿਆ। ਗਣਤੰਤਰ ਦਿਵਸ ਮੌਕੇ 'ਤੇ ਬੀਐਸਐਫ ਵੱਲੋਂ ਪੰਜਾਬ ਦੀ ਸਰਹੱਦ 'ਤੇ ਇੱਕ ਵਿਸ਼ੇਸ਼ ਪਰੇਡ ਦਾ ਆਯੋਜਨ ਕੀਤਾ ਗਿਆ। ਉਸੇ ਸਮੇਂ, ਸੈਂਕੜੇ ਲੋਕ ਦੇਸ਼ ਭਗਤੀ ਦੇ ਗੀਤਾਂ 'ਤੇ ਝੂਲਦੇ ਵੇਖੇ ਗਏ।

ਸਰਹੱਦ 'ਤੇ ਜਸ਼ਨ

ਬੀਐਸਐਫ ਦੇ ਜਵਾਨਾਂ ਦੀ ਜ਼ਬਰਦਸਤ ਪਰੇਡ ਨੂੰ ਵੇਖਦਿਆਂ ਦਰਸ਼ਕਾਂ ਨੇ ਦੇਸ਼ ਭਗਤੀ ਦੇ ਨਾਅਰੇ ਲਗਾਏ। ਪਰੇਡ ਸ਼ੁਰੂ ਹੋਈ ਤਾਂ ਬਹੁਤ ਸਾਰੇ ਪਤਵੰਤੇ ਅਤੇ ਕਈ ਸੀਨੀਅਰ ਬੀਐੱਸਐੱਫ਼ ਅਧਿਕਾਰੀ ਵੀ ਅਟਾਰੀ ਬਾਰਡਰ ਗੇਟ 'ਤੇ ਪਹੁੰਚੇ। ਇੱਥੇ ਜਵਾਨਾਂ ਨੇ ਆਪਣੀ ਤਾਕਤ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ।

ਦੇਸ਼ ਭਗਤੀ ਦੇ ਗੀਤਾਂ 'ਤੇ ਝੂਮੇ ਦਰਸ਼ਕ

ਗਣਤੰਤਰ ਦਿਵਸ ਦੇ ਜਸ਼ਨ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਦੇਸ਼ ਭਗਤੀ ਦੇ ਗਾਣਿਆਂ 'ਤੇ ਨੱਚ ਕੇ ਭਾਰਤੀ ਸੰਸਕ੍ਰਿਤੀ ਦੇ ਵੱਖ ਵੱਖ ਰੰਗ ਵਿਖਾਏ। ਇਸ ਦੌਰਾਨ ਗੈਲਰੀ ਵਿੱਚ ਬੈਠੇ ਸਾਰੇ ਦਰਸ਼ਕ ਸੈਨਿਕਾਂ ਨਾਲ ਝੂਲਦੇ ਵੇਖੇ ਗਏ। ਇਸ ਤੋਂ ਇਲਾਵਾ ਬੀਐਸਐਫ ਦੀਆਂ ਮਹਿਲਾ ਸੈਨਿਕਾਂ ਨੇ ਵੀ ਸਰਹੱਦ ‘ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ।

ਲੋਕਾਂ ਨੇ ਜਵਾਨਾਂ ਨਾਲ ਖਿੱਚਵਾਈ ਸੈਲਫੀ

ਇਸ ਤੋਂ ਬਾਅਦ ਜਵਾਨਾਂ ਨੇ ਨਿਯਮਾਂ ਮੁਤਾਬਕ ਸਰਹੱਦ 'ਤੇ ਭਾਰਤੀ ਝੰਡੇ ਨੂੰ ਸਲਾਮੀ ਦਿੱਤੀ। ਸਮਾਰੋਹ ਦੌਰਾਨ ਦੇਸ਼ ਭਗਤੀ ਦੇ ਗੀਤਾਂ ਵਿੱਚ ਹਜ਼ਾਰਾਂ ਭਾਰਤੀ ਦਰਸ਼ਕਾਂ ਨੇ ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ, ਇਨਕਲਾਬ ਜ਼ਿੰਦਾਬਾਦ ਵਰਗੇ ਨਾਅਰੇ ਲਗਾਏ। ਇਸ ਦੇ ਨਾਲ ਹੀ ਕਈ ਬੱਚਿਆਂ ਨੇ ਬੀਐਸਐਫ ਦੇ ਜਵਾਨਾਂ ਨਾਲ ਸੈਲਫੀ ਵੀ ਲਈ।

ABOUT THE AUTHOR

...view details