ਪੰਜਾਬ

punjab

ETV Bharat / bharat

65 ਸਾਲ ਦੇ ਸਹੁਰੇ ਨੇ ਨੂੰਹ ਨੂੰ ਦਿੱਤੀ ਕਿਡਨੀ - chandigarh latest news

ਕਰਨਾਲ ਜ਼ਿਲ੍ਹੇ ਦੀ ਰਹਿਣ ਵਾਲੀ ਪ੍ਰਿਯੰਕਾ ਦੀ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਦੇ ਖੂਨ 'ਚ ਇੰਨਫੈਕਸ਼ਨ ਹੋ ਗਈ ਸੀ ਜਿਸ ਦੌਰਾਨ ਡਾਕਟਰਾਂ ਨੇ ਪ੍ਰਿਯੰਕਾ ਨੂੰ ਕਿਡਨੀ ਬਦਲਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਪ੍ਰਿਯੰਕਾ ਦੇ ਸੁਹਰੇ ਨੇ ਆਪਣੀ ਕਿਡਨੀ ਪ੍ਰਿਯੰਕਾ ਨੂੰ ਦਿੱਤੀ।

ਫ਼ੋਟੋ
ਫ਼ੋਟੋ

By

Published : Mar 12, 2020, 7:46 PM IST

ਚੰਡੀਗੜ੍ਹ: ਹਰ ਰਿਸ਼ਤੇ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ ਜਿਵੇਂ ਨੂੰਹ ਦਾ ਸੁਹਰੇ ਪਰਿਵਾਰ ਨਾਲ ਰਿਸ਼ਤਾ। ਉਸੇ ਤਰ੍ਹਾਂ ਹੀ ਸਹੁਰੇ ਅਤੇ ਨੂੰਹ ਦਾ ਰਿਸ਼ਤਾ ਪਿਉ-ਧੀ ਦੇ ਵਾਂਗ ਹੁੰਦਾ ਹੈ। ਅਜਿਹੀ ਹੀ ਮਿਸਾਲ ਕਰਨਾਲ ਜ਼ਿਲ੍ਹੇ ਦੇ ਰਹਿਣ ਵਾਲੇ ਪਰਿਵਾਰ ਨੇ ਦਿੱਤੀ ਹੈ ਜਿਸ 'ਚ 33 ਸਾਲ ਦੀ ਪ੍ਰਿਯੰਕਾ ਨੂੰ ਉਸ ਦੇ 65 ਸਾਲ ਦੇ ਸੁਹਰੇ ਨੇ ਕਿਡਨੀ ਦਿੱਤੀ ਹੈ।

ਦੱਸਣਯੋਗ ਹੈ ਕਿ ਪ੍ਰਿਯੰਕਾ ਕਾਠਪਾਲ ਨੇ ਆਪਣੇ ਬੱਚੇ ਨੂੰ ਜਨਮ ਸਮੇਂ ਤੋਂ ਪਹਿਲਾਂ ਹੀ ਦੇ ਦਿੱਤਾ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਪ੍ਰਿਯੰਕਾ ਦੇ ਖੂਨ 'ਚ ਇੰਨਫੈਕਸ਼ਨ ਹੋ ਗਈ ਸੀ ਜਿਸ ਨਾਲ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਨ ਡਾਕਟਰ ਨੇ ਪ੍ਰਿਯੰਕਾ ਨੂੰ ਕਿਡਨੀ ਬਦਲਣ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ:ਨਸ਼ੀਲੇ ਪਦਾਰਥਾਂ ਸਣੇ 3 ਨੌਜਵਾਨ ਚੜ੍ਹੇ ਪੁਲਿਸ ਦੇ ਅੜਿੱਕੇ

ਪ੍ਰਿਯੰਕਾ ਨੇ ਦੱਸਿਆ ਕਿ ਡਾਕਟਰ ਦੀ ਇਸ ਸਲਾਹ ਤੋਂ ਬਾਅਦ ਪ੍ਰਿਯੰਕਾ ਦੇ ਪਤੀ ਕਿਡਨੀ ਦੇਣਾ ਚਾਹੁੰਦੇ ਸੀ ਪਰ ਸੁਹਰੇ ਪਰਿਵਾਰ ਦਾ ਕਹਿਣਾ ਸੀ ਕਿ ਉਸ ਦੀ ਅਜੇ ਉਮਰ ਬਹੁਤ ਛੋਟੀ ਹੈ। ਫਿਰ ਸਹੁਰੇ( ਮੋਹਨ ਲਾਲ ਕਥਪਾਲ) ਨੇ ਕਿਹਾ ਕਿ ਉਹ ਆਪਣੀ ਕਿਡਨੀ ਦੇਣਗੇ। ਜ਼ਿਨ੍ਹਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ।

ਪ੍ਰਿਯੰਕਾ ਨੇ ਕਿਹਾ ਕਿ ਉਹ ਬਹੁਤ ਹੀ ਕਰਮਾਂ ਵਾਲੀ ਹੈ ਜਿਸ ਨੂੰ ਇਨ੍ਹਾਂ ਪਿਆਰ ਕਰਨ ਵਾਲਾ ਪਰਿਵਾਰ ਮਿਲਿਆ ਹੈ।

ABOUT THE AUTHOR

...view details