ਮੁੰਬਈ: ਬਾਲੀਵੁੱਡ ਤੋਂ ਲੈ ਕੇ ਟਾਲੀਵੁੱਡ ਤੱਕ ਦੇ 49 ਕਲਾਕਾਰਾਂ ਨੇ ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਖ਼ੱਤ ਲਿਖਿਆ ਸੀ ਜਿਸ ਵਿੱਚ ਮੰਗ ਕੀਤੀ ਸੀ ਕਿ ਦੇਸ਼ 'ਚ ਰਾਮ ਦੇ ਨਾਂਅ 'ਤੇ ਹੋ ਰਹੇ ਅਪਰਾਧ ਨੂੰ ਰੋਕਣ ਲਈ ਕਦਮ ਚੁੱਕੇ ਜਾਣ।
ਹਜੂਮੀ ਹੱਤਿਆ ਤੇ ਪੀਐੱਮ ਨੂੰ ਲਿਖੀ ਚਿੱਠੀ ਦੇ ਵਿਰੋਧ 'ਚ 61 ਲੋਕਾਂ ਨੇ ਲਿਖਿਆ ਖੁੱਲ੍ਹਾ ਖ਼ੱਤ - ਹਜੂਮੀ ਹੱਤਿਆ
ਦੇਸ਼ ਭਰ 'ਚ ਜਾਤਿ ਤੇ ਧਰਮ ਦੇ ਨਾਂਅ 'ਤੇ ਵੱਧ ਰਹੀਆਂ ਹਿੰਸਕ ਘਟਨਾਵਾਂ ਨੂੰ ਵੇਖਦਿਆਂ 49 ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਹੁਣ ਦੇਸ਼ ਦੇ 61 ਹੋਰ ਲੋਕਾਂ ਨੇ ਉਸੇ ਚਿੱਠੀ ਦੇ ਵਿਰੋਧ 'ਚ ਖੁੱਲ੍ਹਾ ਪੱਤਰ ਲਿਖਿਆ ਹੈ।
ਹੁਣ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ। ਅਦਾਕਾਰਾ ਕੰਗਨਾ ਰਣੌਤ, ਪਰਸੂਨ ਜੋਸ਼ੀ, ਸੋਨਲ ਮਾਨ ਸਿੰਘ ਅਤੇ ਮਧੁਰ ਭੰਡਾਰਕਰ ਸਣੇ 61 ਕਾਲਾਕਾਰਾਂ ਨੇ ਉਨਾਂ 49 ਬੁੱਧੀਜੀਵੀਆਂ ਦੀ ਸੋਚ ਵਿਰੁੱਧ ਚਿੱਠੀ ਲਿਖੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 49 ਲੋਕਾਂ ਨੇ ਲੋਕਤੰਤਰ ਨੂੰ ਬਦਨਾਮ ਕੀਤਾ ਹੈ। ਇਨ੍ਹਾਂ ਦੇ ਝੂਠੇ ਦੋਸ਼ਾਂ ਕਾਰਨ ਲੋਕਤੰਤਰ ਬਦਨਾਮ ਹੋਇਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 49 ਵੱਡੇ ਕਲਾਕਾਰਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਖੁੱਲ੍ਹਾ ਪੱਤਰ ਲਿਖ ਕੇ ਕਿਹਾ ਸੀ ਕਿ ਸਿਰਫ਼ ਸੰਸਦ 'ਚ ਹਜ਼ੂਮੀ ਹੱਤਿਆ ਦੀ ਨਿਖੇਧੀ ਕਰਨ ਨਾਲ ਕੰਮ ਨਹੀਂ ਚੱਲੇਗਾ। ਇਸ ਵਿਰੁੱਧ ਐਕਸ਼ਨ ਲਿਆ ਜਾ ਰਿਹਾ ਹੈ? ਇਹ ਦੱਸੋ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਅਪਰਾਧ ਲਈ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਸਗੋਂ ਅਜਿਹੇ ਅਪਰਾਧ ਲਈ ਸਖ਼ਤ ਸਜ਼ਾਂ ਹੋਣੀ ਚਾਹੀਦੀ ਹੈ।