ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ,10 ਜ਼ਖ਼ਮੀ - 6 people died
ਰਾਂਚੀ-ਪਟਨਾ ਹਾਈਵੇ ਉੱਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਤੇਜ਼ ਰਫ਼ਤਾਰ ਕਾਰਣ ਅਤੇ ਕਈ ਵਾਹਨਾਂ ਦੀ ਆਪਸੀ ਟੱਕਰ ਦੇ ਕਾਰਨ ਵਾਪਰਿਆ ਹੈ।
ਰਾਮਗੜ੍ਹ : ਇੱਕ ਵਾਰ ਫ਼ਿਰ ਤੋਂ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਰਾਂਚੀ -ਪਟਨਾ ਹਾਈਵੇ ਉੱਤੇ ਰਾਮਗੜ੍ਹ ਦੇ ਚੁੱਟੂਪਾਲੂ ਘਾਟੀ 'ਚ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ 3 ਟ੍ਰੇਲਰ , 2 ਟਰੱਕ , 1 ਟਰੈਕਟਰ ਅਤੇ ਇੱਕ ਹੋਰ ਵਾਹਨ ਵਿਚਾਲੇ ਭਿਆਨਕ ਟੱਕਰ ਹੋਈ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਇਹ ਹਾਦਸਾ ਰਾਂਚੀ-ਪਟਨਾ ਹਾਈਵੇ ਐਨਐਚ-33 ਉੱਤੇ ਵਾਪਰਿਆ। ਇਥੇ ਪਹਿਲਾਂ ਤੋਂ ਹੀ ਇੱਕ ਹਾਦਸੇ ਦਾ ਸ਼ਿਕਾਰ ਟਰੱਕ ਸੜਕ ਦੇ ਕੰਢੇ ਖੜ੍ਹਾ ਸੀ। ਇਸ ਦੌਰਾਨ ਪਿਛੋਂ ਆਏ ਤੇਜ਼ ਰਫ਼ਤਾਰ ਵਾਹਨ ਦੇ ਟਕਰਾਉਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵਾਹਨ ਆਪਸ ਵਿੱਚ ਟੱਕਰਾ ਗਏ।
ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪੁਜ ਕੇ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਇਥੇ ਤਿੰਨ ਜ਼ਖ਼ਮੀ ਲੋਕਾਂ ਨੂੰ ਖ਼ਰਾਬ ਹਾਲਤ ਹੋਣ ਕਾਰਨ ਰਿਮਸ ਰੈਫ਼ਰ ਕਰ ਦਿੱਤਾ ਗਿਆ ਹੈ।
ਟਰੈਕਰ ਵਿੱਚ ਕੁੱਝ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਜਾਹਿਰ ਕੀਤਾ ਗਿਆ ਹੈ। ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਜਾਰੀ ਹੈ।