ਪੰਜਾਬ

punjab

ETV Bharat / bharat

ਛੱਤੀਸਗੜ੍ਹ: ITBP ਕੈਂਪ ਵਿੱਚ ਜਵਾਨ ਨੇ ਚਲਾਈਆਂ ਗੋਲੀਆਂ, 6 ਦੀ ਮੌਤ - dispute between itbp jawans

ਛੱਤੀਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ITBP ਦੇ ਇੱਕ ਜਵਾਨ ਨੇ ਆਪਣੇ ਹੀ ਸਾਥੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ 6 ਜਵਾਨਾਂ ਦੀ ਮੌਤ ਹੋ ਗਈ ਹੈ।

firing
ਫ਼ੋਟੋ।

By

Published : Dec 4, 2019, 12:40 PM IST

ਨਾਰਾਇਣਪੁਰ: ਜ਼ਿਲ੍ਹੇ ਦੇ ਕਡੇਨਾਰ ਕੈਂਪ ਵਿੱਚ ITBP ਦੇ ਇੱਕ ਜਵਾਨ ਨੇ ਆਪਣੇ ਸਾਥੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ 6 ਜਵਾਨਾਂ ਦੀ ਮੌਤ ਹੋ ਗਈ ਹੈ, ਜਿਸ ਜਵਾਨ ਨੇ ਗੋਲੀਆਂ ਚਲਾਈਆਂ ਉਸ ਦੀ ਮੌਤ ਹੋ ਗਈ ਹੈ।

ਇਸ ਘਟਨਾ ਵਿੱਚ 2 ਜਵਾਨ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਰਾਏਪੁਰ ਲਿਜਾਇਆ ਜਾ ਰਿਹਾ ਹੈ। ਇਸ ਘਟਨਾ ਦੀ ਪੁਸ਼ਟੀ ਨਾਰਾਇਣਪੁਰ ਦੇ ਐਸਪੀ ਮੋਹਿਤ ਗਰਗ ਨੇ ਕੀਤੀ ਹੈ।

ਜਾਣਕਾਰੀ ਮੁਤਾਬਕ ਰਹਿਮਾਨ ਖ਼ਾਨ ਨਾਂਅ ਦੇ ਜਵਾਨ ਨੇ ਆਪਣੀ ਰਾਈਫਲ ਨਾਲ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ 5 ਜਵਾਨਾਂ ਦੀ ਮੌਤ ਹੋ ਗਈ। ਉੱਥੇ ਹੀ ਗੋਲੀਬਾਰੀ ਦੌਰਾਨ ਗੋਲੀ ਲੱਗਣ ਕਾਰਨ ਰਹਿਮਾਨ ਦੀ ਵੀ ਮੌਤ ਹੋ ਗਈ।

ਫਿਲਹਾਲ ਜਵਾਨਾਂ ਵਿੱਚ ਝਗੜਾ ਕਿਸ ਗੱਲ ਤੋਂ ਹੋਇਆ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਤੋਂ ਬਾਅਦ ਜ਼ਿਲ੍ਹੇ ਵਿੱਚ ਸਾਰੇ ਵੱਡੇ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਹਨ।

ABOUT THE AUTHOR

...view details