ਪੰਜਾਬ

punjab

ETV Bharat / bharat

ਗਾਜ਼ੀਆਬਾਦ ਦੇ ਲੋਨੀ ਵਿੱਚ ਅੱਗ ਲੱਗਣ ਕਾਰਨ 5 ਬੱਚਿਆਂ ਸਣੇ 6 ਦੀ ਮੌਤ - fire in a house at loni

ਗਾਜ਼ੀਆਬਾਦ ਵਿੱਚ ਇੱਕ ਘਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਵਿੱਚ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਹੈ।

loni fire
ਗਾਜ਼ੀਆਬਾਦ ਦੇ ਲੋਨੀ ਵਿੱਚ ਅੱਗ

By

Published : Dec 30, 2019, 12:33 PM IST

ਨਵੀਂ ਦਿੱਲੀ: ਗਾਜ਼ੀਆਬਾਦ ਦੇ ਲੋਨੀ ਵਿੱਚ ਸਥਿਤ ਇੱਕ ਘਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਜਿਸ ਵਿੱਚ 5 ਬੱਚੇ ਵੀ ਸ਼ਾਮਲ ਸਨ।

ਗਾਜ਼ੀਆਬਾਦ ਦੇ ਲੋਨੀ ਵਿੱਚ ਅੱਗ

ਜਾਣਕਾਰੀ ਮੁਤਾਬਕ ਕਮਰੇ ਵਿੱਚ ਰੱਖੀ ਫਰਿੱਜ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜੋ ਕਿ ਸਾਰੇ ਕਮਰੇ ਵਿੱਚ ਫ਼ੈਲ ਗਈ। ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਦੀ ਮੌਤ ਅੱਗ ਨਾਲ ਹੋਈ ਜਾਂ ਫਿਰ ਸਾਹ ਘੁਟਣ ਕਾਰਨ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ABOUT THE AUTHOR

...view details