ਦੇਵਘਰ (ਝਾਰਖੰਡ): ਦੇਵਘਰ ਜ਼ਿਲ੍ਹੇ 'ਚ ਸੈਪਟਿਕ ਟੈਂਕੀ ਦੇ ਅੰਦਰ ਐਤਵਾਰ ਨੂੰ ਜ਼ਹਿਰੀਲੀ ਗੈਸ ਫੈਲਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਇਸ ਸਬੰਧੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ।
ਮ੍ਰਿਤਕਾਂ ਦੀ ਪਛਾਣ ਬ੍ਰਜੇਸ਼ ਚੰਦਰ ਬਰਨਵਾਲ (50 ਸਾਲ), ਮਿਥੀਲੇਸ਼ ਚੰਦਰ ਬਰਨਵਾਲ (40 ਸਾਲ), ਗੋਵਿੰਦ ਮਾਂਝੀ (50 ਸਾਲ), ਬਬਲੂ ਮਾਂਝੀ (30 ਸਾਲ), ਲਾਲੂ ਮਾਂਝੀ (30 ਸਾਲ) ਅਤੇ ਲਾਲੂ ਮਰਮੂ (30 ਸਾਲ) ਵਜੋਂ ਹੋਈ ਹੈ। ਇਹ ਹਾਦਸਾ ਦੇਵੀਪੁਰ ਥਾਣਾ ਅਧੀਨ ਪੈਂਦੇ ਦੇਵੀਪੁਰ ਮਾਰਕੀਟ ਖੇਤਰ ਵਿੱਚ ਵਾਪਰਿਆ, ਜਿੱਥੇ ਇੱਕ ਨਵਾਂ ਸੈਪਟਿਕ ਚੈਂਬਰ ਬਣਾਇਆ ਸੀ, ਜੋ ਕਿ 20 ਫੁੱਟ ਡੂੰਘਾ ਅਤੇ 7 ਫੁੱਟ ਚੌੜਾ ਸੀ।