ਪੰਜਾਬ

punjab

ETV Bharat / bharat

ਅਸਮ 'ਚ ਹੜ੍ਹ ਦਾ ਕਹਿਰ ਜਾਰੀ 58 ਲੱਖ ਲੋਕ ਹੋਏ ਪ੍ਰਭਾਵਿਤ, ਮ੍ਰਿਤਕਾਂ ਦੀ ਗਿਣਤੀ 30 ਤਕ ਪਹੁੰਚੀ - assam flood 2019

ਅਸਮ ਵਿੱਚ ਹੜ੍ਹ ਦੀ ਤਬਾਹੀ ਨਾਲ ਸਥਿਤੀ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ। ਹੜ੍ਹ ਨਾਲ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਦਰਤੀ ਆਫ਼ਤ ਨਾਲ 30 ਜ਼ਿਲ੍ਹਿਆਂ ਦੇ ਕਰੀਬ 58 ਲੱਖ ਲੋਕ ਪ੍ਰਭਾਵਿਤ ਹੋਏ ਹਨ। ਸੂਬਾ ਸਰਕਾਰ ਵੱਲੋਂ ਖ਼ਰਾਬ ਹਲਾਤਾਂ ਦੇ ਚਲਦੇ ਇਥੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ

ਅਸਮ 'ਚ ਹੜ੍ਹ ਦਾ ਕਹਿਰ

By

Published : Jul 18, 2019, 1:27 PM IST

ਅਸਮ: ਸੂਬੇ ਵਿੱਚ ਹੜ੍ਹ ਕਾਰਨ ਤਬਾਹੀ ਦੀ ਸਥਿਤੀ ਹੋਰ ਖ਼ਰਾਬ ਹੋ ਗਈ ਅਤੇ ਮ੍ਰਿਤਕਾਂ ਦੀ ਗਿਣਤੀ ਹਣ 30 ਤਕ ਪਹੁੰਚ ਗਈ ਹੈ। ਕੁਦਰਤੀ ਆਫ਼ਤ ਨਾਲ 30 ਜ਼ਿਲ੍ਹਿਆਂ ਦੇ ਕਰੀਬ 52 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਸਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੀ ਰਿਪੋਰਟ ਮੁਤਾਬਕ ਜੋਰਹਾਟ, ਬਾਰਪੇਟਾ ਅਤੇ ਧੁਬਰੀ ਜ਼ਿਲ੍ਹਿਆਂ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੜ੍ਹ ਨਾਲ ਪ੍ਰਭਾਵਿਤ 30 ਜ਼ਿਲ੍ਹਿਆਂ ਚੋਂ ਬਾਰਪੇਟਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ, ਜਿੱਥੇ 7.35 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਥੇ 90 ਹਜ਼ਾਰ ਹੈਕਟੇਅਰ ਧਰਤੀ ਹੜ ਕਾਰਨ ਡੁੱਬ ਗਈ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਬੇਘਰ ਹੋ ਗਏ ਹਨ। ਇਸ ਤੋਂ ਬਾਅਦ ਮੋਰੀਗਾਂਵ 'ਚ 3.5 ਲੱਖ ਲੋਕ ਬੇ-ਘਰ ਹੋ ਗਏ ਹਨ। ਹੁਣ ਤੱਕ 33 ਜ਼ਿਲ੍ਹਿਆਂ ਚੋਂ 25 ਜ਼ਿਲ੍ਹਿਆਂ ਦੇ 14.06 ਲੱਖ ਲੋਕ ਪ੍ਰਭਾਵਿਤ ਹੋਏ ਹਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਆਪਦਾ ਪ੍ਰਬੰਧਨ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਮੌਸਮ ਵਿਭਾਗ ਨੇ ਸੂਬੇ ਵਿੱਚ ਹੋਰ ਵੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਅਤੇ ਬ੍ਰਹਮਪੁੱਤਰ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵੱਗ ਰਿਹਾ ਹੈ। ਇਸ ਤੋਂ ਇਲਾਵਾ ਅਸਮ ਵਿੱਚ 10 ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਤਰ੍ਹਾਂ ਦੀ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਹੜ੍ਹ ਦੇ ਇਲਾਕਿਆਂ ਤੋਂ ਬਚਾਏ ਗਏ 83 ਹਜ਼ਾਰ ਤੋਂ ਵੱਧ ਲੋਕਾਂ ਨੂੰ ਰਾਹਤ ਕੈਪਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਸੂਬਾ ਪ੍ਰਸ਼ਾਸਨ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ ਹੈ।

ਇਹ ਵੀ ਪੜ੍ਹੋ- ਅਮਰੀਕਾ : ਕਰਤਾਰੁਪਰ ਲਾਂਘੇ ਨਾਲ ਲੋਕਾਂ 'ਚ ਵਧੇਗਾ ਮੇਲ-ਜੋਲ

ABOUT THE AUTHOR

...view details