ਪੰਜਾਬ

punjab

ETV Bharat / bharat

ਬਿਹਾਰ: ਰਾਜਗੀਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਅਰੰਭੇ ਅਖੰਡ ਪਾਠ - 550th prakash purab celebrations

ਬਿਹਾਰ ਦੇ ਰਾਜਗੀਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਅਖੰਡ ਪਾਠ ਦਾ ਆਰੰਭ ਕੀਤਾ ਗਿਆ। ਇਹ ਅਖੰਡ ਪਾਠ 48 ਘੰਟੇ ਤੱਕ ਲਗਾਤਾਰ ਚੱਲੇਗਾ।

550th prakash parv
ਰਾਜਗੀਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

By

Published : Dec 27, 2019, 8:08 PM IST

ਨਾਲੰਦਾ: ਰਾਜਗੀਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਗੁਰੂ ਨਾਨਕ ਸ਼ੀਤਲ ਕੁੰਡ ਵਿੱਚ ਅਖੰਡ ਪਾਠ ਨਾਲ ਕੀਤੀ ਗਈ। ਇਹ ਅਖੰਡ ਪਾਠ 48 ਘੰਟੇ ਤੱਕ ਲਗਾਤਾਰ ਚੱਲੇਗਾ।

ਇਸ ਪ੍ਰਕਾਸ਼ ਪੁਰਬ ਵਿੱਚ ਗੁਰੂ ਜੀ ਦੀ ਬਾਣੀ ਅਤੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਰਾਜਗੀਰ ਦੀਆਂ ਪੰਜ ਪਹਾੜੀਆਂ ਗੂੰਜ ਉੱਠੀਆਂ। ਇਸ ਮੌਕੇ ਦੇਸ਼-ਵਿਦੇਸ਼ ਤੋਂ ਸਿੱਖ ਸ਼ਰਧਾਲੂ ਰਾਜਗੀਰ ਪੁੱਜੇ ਹਨ।

ਰਾਜਗੀਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

ਗੁਰੂ ਨਾਨਕ ਦੇਵ ਜੀ ਨੇ ਚਾਰ ਧਾਰਮਿਕ ਯਾਤਰਾਵਾਂ ਕੀਤੀਆਂ ਸਨ ਜਿਸ ਵਿੱਚ ਪਹਿਲੀ ਯਾਤਰਾ ਪੂਰਬ ਦੀ ਸੀ। ਇਸ ਯਾਤਰਾ ਦੌਰਾਨ ਉਹ 1506 ਇਸਵੀ ਵਿੱਚ ਬਿਹਾਰ ਦੀ ਪਵਿੱਤਰ ਧਰਤੀ ਉੱਤੇ ਪੁੱਜੇ। ਇਸ ਦੌਰਾਨ ਉਨ੍ਹਾਂ ਰਾਜਗੀਰ, ਗਯਾ, ਪਟਨਾ, ਮੁੰਗੇਰ, ਰਜੌਲੀ ਦੀ ਯਾਤਰਾ ਕੀਤੀ। ਰਾਜਗੀਰ ਵਿੱਚ ਉਨ੍ਹਾਂ ਆਪਣੇ ਚਰਨ ਰੱਖੇ ਜਿੱਥੇ ਗਰਮ ਪਾਣੀ ਠੰਢਾ ਹੋ ਗਿਆ ਜਿਸ ਨੂੰ ਅੱਜ ਸ਼ੀਤਲ ਕੁੰਡ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ABOUT THE AUTHOR

...view details