ਪੰਜਾਬ

punjab

ETV Bharat / bharat

550ਵਾਂ ਪ੍ਰਕਾਸ਼ ਪੁਰਬ: ਦੁਆਰਕਾ ਵਿੱਚ ਸੰਗੀਤਕ ਨਾਟਕ ਦਾ ਆਯੋਜਨ - musical play in Dwarka

ਇਸ ਨਾਟਕ ਰਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੇ ਸਿਧਾਂਤ ਦਰਸਾਏ ਗਏ ਹਨ। ਇਸ ਨਾਟਕ ਵਿੱਚ ਦੁਆਰਕਾ ਦੇ ਵੱਡੀ ਗਿਣਤੀ ਵਸਨੀਕਾਂ ਅਤੇ ਸਕੂਲੀ ਬੱਚਿਆਂ ਨੇ ਵੀ ਹਿੱਸਾ ਲਿਆ।

550 ਵਾਂ ਪ੍ਰਕਾਸ਼ ਪੁਰਬ
550 ਵਾਂ ਪ੍ਰਕਾਸ਼ ਪੁਰਬ

By

Published : Dec 21, 2019, 9:45 PM IST

ਦੁਆਰਕਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸੀ.ਸੀ.ਆਰ.ਟੀ., ਦੁਆਰਕਾ ਵੱਲੋਂ ਸਤਨਾਮ ਵਾਹਿਗੁਰੂ ਨਾਂਅ ਦਾ ਇੱਕ ਸੰਗੀਤਕ ਨਾਟਕ ਕਰਵਾਇਆ ਗਿਆ।

550ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਤ

ਸਭਿਆਚਾਰਕ ਸਰੋਤਾਂ ਅਤੇ ਸਿਖਲਾਈ ਕੇਂਦਰ ਦੇ ਡਾਇਰੈਕਟਰ ਰਿਸ਼ੀ ਵਸ਼ਿਸ਼ਟ ਨੇ ਦੱਸਿਆ ਕਿ ਇਹ ਪ੍ਰੋਗਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਰੋਹ ਸਾਲ ਭਰ ਲਈ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸੇ ਕੜੀ ਵਿੱਚ ਅੱਜ ਇੱਕ ਨਾਟਕ ਦਾ ਆਯੋਜਨ ਕੀਤਾ ਗਿਆ।

550 ਵਾਂ ਪ੍ਰਕਾਸ਼ ਪੁਰਬ

ਜ਼ਿੰਦਗੀ ਅਤੇ ਉਨ੍ਹਾਂ ਦੇ ਸੰਦੇਸ਼ਾਂ ਦੇ ਅਧਾਰਤ

ਇਸ ਨਾਟਕ ਦਾ ਨਾਂਅ ਸਤਨਾਮ ਵਾਹਿਗੁਰੂ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਸੰਦੇਸ਼ਾਂ ਤੇ ਅਧਾਰਤ ਹੈ।

ਕਹਾਣੀਆਂ ਦੀ ਸ਼ੈਲੀ ਵਿੱਚ ਪੇਸ਼

ਪ੍ਰੋਗਰਾਮ ਦਾ ਨਿਰਦੇਸ਼ਨ ਪ੍ਰਸਿੱਧ ਥੀਏਟਰ ਅਦਾਕਾਰ ਮਨੀਸ਼ ਜੋਸ਼ੀ ਨੇ ਕੀਤਾ ਹੈ। ਇਹ ਪ੍ਰੋਗਰਾਮ ਪਹਿਲੀ ਵਾਰ ਕਹਾਣੀਆਂ ਦੀ ਸ਼ੈਲੀ ਵਿੱਚ ਪੇਸ਼ ਕੀਤਾ ਗਿਆ ਹੈ।

ਕਹਾਣੀ ਨੂੰ ਜਿਉਂਦਾ ਰੱਖਣ ਲਈ ਕਹਾਣੀਆਂ ਦੀ ਸ਼ੈਲੀ ਵਿੱਚ ਆਯੋਜਿਤ

ਸੀਸੀਆਰਟੀ ਦੇ ਡਾਇਰੈਕਟਰ ਰਿਸ਼ੀ ਵਸ਼ਿਸ਼ਟ ਮੁਤਾਬਕ, ਇਸ ਪ੍ਰੋਗਰਾਮ ਨੂੰ ਕਹਾਣੀਆਂ ਦੀ ਸ਼ੈਲੀ ਵਿੱਚ ਪੇਸ਼ ਕਰਨ ਦਾ ਉਦੇਸ਼ ਇਹ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਬੱਚਿਆਂ ਨੂੰ ਦਾਦਾ-ਦਾਦੀ ਵੱਲੋਂ ਦੱਸਿਆ ਜਾ ਰਹੀ ਕਹਾਣੀ ਖ਼ਤਮ ਹੋ ਰਹੀ ਹੈ। ਉਨ੍ਹਾਂ ਨੂੰ ਜੀਉਂਦਾ ਰੱਖਣ ਲਈ, ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਦੇਸ਼ਾਂ ਨੂੰ ਕਹਾਣੀਆਂ ਦੀ ਸ਼ੈਲੀ ਵਿੱਚ ਪੇਸ਼ ਕੀਤਾ।

ABOUT THE AUTHOR

...view details