ਨਵੀਂ ਦਿੱਲੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਚੱਲ ਕੇ ਭਾਰਤ ਆਏ ਕੌਮਾਂਤਰੀ ਨਗਰ ਕੀਰਤਨ ਸ਼ਨਿੱਚਰਵਾਰ ਨੂੰ ਵਾਰਾਣਸੀ ਤੋਂ ਪਟਨਾ ਸਾਹਿਬ ਲਈ ਰਵਾਨਾ ਹੋ ਜਾਵੇਗਾ। ਸ਼ੁੱਕਰਵਾਰ ਸ਼ਾਮ ਨੂੰ ਇਹ ਕੌਮਾਂਤਰੀ ਨਗਰ ਕੀਰਤਨ ਪ੍ਰਯਾਗਰਾਜ ਤੋਂ ਵਾਰਾਣਸੀ ਪਹੁੰਚਿਆ।
ਵਾਰਾਣਸੀ ਪਹੁੰਚਿਆ ਕੌਮਾਂਤਰੀ ਨਗਰ ਕੀਰਤਨ, ਸ਼ਰਧਾਲੂਆਂ ਕੀਤੇ ਪਾਲਕੀ ਦੇ ਦਰਸ਼ਨ - ਕੌਮਾਂਤਰੀ ਨਗਰ ਕੀਰਤਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਚਲ ਕੇ ਭਾਰਤ ਆਏ ਕੌਮਾਂਤਰੀ ਨਗਰ ਕੀਰਤਨ ਸਨਿੱਚਰਵਾਰ ਨੂੰ ਵਾਰਾਣਸੀ ਤੋਂ ਪਟਨਾ ਸਾਹਿਬ ਲਈ ਰਵਾਨਾ ਹੋ ਜਾਵੇਗਾ। ਨਗਰ ਕੀਰਤਨ ਦੇ ਵਾਰਾਣਸੀ ਦੀ ਧਰਤੀ 'ਤੇ ਪਹੁੰਚਦੇ ਹੀ ਸੰਗਤ ਵੱਲੋਂ ਭਰਵਾਂ ਸੁਵਾਗਤ ਕੀਤਾ ਗਿਆ।
ਨਗਰ ਕੀਰਤਨ ਦੇ ਵਾਰਾਣਸੀ ਦੀ ਧਰਤੀ 'ਤੇ ਪਹੁੰਚਦੇ ਹੀ ਸੰਗਤ ਵੱਲੋਂ ਭਰਵਾ ਸੁਵਾਗਤ ਕੀਤਾ ਗਿਆ। ਰਾਤ ਭਰ ਸੰਗਤ ਪਾਲਕੀ ਸਾਹਿਬ ਦੇ ਦਰਸ਼ਨਾ ਲਈ ਭਾਰੀ ਗਿਣਤੀ 'ਚ ਸ਼ਿਰਕਤ ਕਰਦੀ ਹੋਈ ਨਜ਼ਰ ਆਈ। ਲੋਕਾਂ ਦਾ ਕਹਿਣਾ ਹੈ ਕਿ ਉਹ ਖੁਸ਼ਕਿਸਮਤੀ ਹਨ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੜਾਵਾਂ ਦੇ ਨਾਲ ਨਾਲ ਗੁਰੂ ਤੇਗ ਬਹਾਦਰ ਜੀ, ਗੁਰੂ ਗੋਵਿੰਦ ਸਿੰਘ ਅਤੇ ਹੋਰ ਕਈ ਧਰਮ ਗੁਰੂਆਂ ਦੇ ਛੋਹ ਪ੍ਰਾਪਤ ਚੀਜ਼ਾਂ ਨੂੰ ਵੇਖਣ ਦਾ ਮੌਕਾ ਮਿਲ ਰਿਹਾ ਹੈ।
ਅਜਿਹਾ ਪਹਿਲੀ ਵਾਰ ਹੈ ਜਦ ਕੋਈ ਨਗਰ ਕੀਰਤਨ ਇਤਿਹਾਸ ਵਿੱਚ ਪਾਕਿਸਤਾਨ ਤੋਂ ਭਾਰਤ ਆਇਆ ਹੋਵੇਂ ਅਤੇ ਦੇਸ਼ ਦੇ ਕਈ ਕੋਨਿਆਂ 'ਤੇ ਜਾ ਕੇ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਧਾਰਮਿਕ ਗੁਰੂਆਂ ਦੁਆਰਾ ਧਾਰਨ ਕੀਤੀਆਂ ਵਸਤੂਆ ਦੇ ਦਰਸ਼ਨ ਕਰਵਾਏ ਹੋਣ। ਇਸ ਨਗਰ ਕੀਰਤਨ ਵਿੱਚ ਆਈ ਪਾਲਕੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੜਾਓ ਦੇ ਨਾਲ-ਨਾਲ ਧਰਮ ਗੁਰੂਆਂ ਦੀਆਂ ਤਲਵਾਰਾਂ ਅਤੇ ਕਿਰਪਾਨ ਵੀ ਸੰਗਤ ਨੂੰ ਵੇਖਣ ਲਈ ਰੱਖੀਆਂ ਹੋਈਆਂ ਹਨ।