ਚੇਨਈ: ਤਾਮਿਲਨਾਡੂ ਦੇ ਚੇਨਈ 'ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 7 ਸਾਲ ਦੇ ਬੱਚੇ ਦੇ ਮੁੰਹ 'ਚ 526 ਦੰਦ ਹਨ। ਦੰਦਾਂ ਦੇ ਡਾਕਟਰ ਨੇ ਸਰਜਰੀ ਕਰ ਜਬੜੇ ਦੀ ਹੱਡੀ ਵਿੱਚ ਲੱਗੇ ਦੰਦਾ ਨੂੰ ਬਾਹਰ ਕੱਢਿਆ। ਡਾਕਟਰਾਂ ਮੁਤਾਬਕ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਕੰਪਾਉਂਡ ਕੰਪੋਜ਼ਿਟ ਆਨਡੋਟੋਮ ਦਾ ਨਾਂਅ ਦਿੱਤਾ ਗਿਆ ਹੈ।
ਦਰਅਲ, 7 ਸਾਲ ਦੇ ਰਵਿੰਦਰਨਾਥ ਨੂੰ ਲੰਮੇਂ ਸਮੇ ਤੋਂ ਹੇਠਲੇ ਸੱਜੇ ਜਬੜੇ ਵਿੱਚ ਸੋਜ ਦੀ ਸ਼ਿਕਾਇਤ ਸੀ। ਰਵਿੰਦਰ ਦੇ ਪਰਿਵਾਰ ਨੂੰ ਲੱਗਾ ਕਿ ਉਸ ਦੇ ਦੰਦਾ ਵਿੱਚ ਸੜਨ ਹੈ ਇਸ ਲਈ ਪਰਿਵਾਰ ਨੇ ਉਸ ਨੂੰ ਡਾਕਟਰਾਂ ਨੂੰ ਦਿਖਾਇਆ। ਸਵਿਤਾ ਡੈਂਟਲ ਕਾਲਜ 'ਚ ਐਕਸਰੇ ਅਤੇ ਸੀਟੀ ਸਕੈਨ ਕਰਾਇਆ ਗਿਆ। ਜਾਂਚ ਰਿਪੋਰਟਾਂ 'ਚ ਰਵਿੰਦਰ ਦੇ ਹੇਠਲੇ ਜਬੜੇ ਵਿੱਚ ਕਈ ਛੋਟੇ-ਛੋਟੇ ਦੰਦ ਹੋਣ ਦਾ ਪਤਾ ਲੱਗਾ। ਸੀਟੀ ਸਕੈਨ ਰਾਹੀਂ ਇਹ ਪਤਾ ਲੱਗਾ ਕਿ ਬਹੁਤੇ ਦੰਦ ਅਧੂਰੇ ਸਨ ਜਾਂ ਬਹੁਤ ਛੋਟੇ ਸਨ।