ਤਾਮਿਲਨਾਡੂ: ਤਾਮਿਲਨਾਡੂ ਦੇ ਤਿਰੂਚਰਪੱਲੀ ਜ਼ਿਲ੍ਹੇ ਦੇ ਤਿਰੂਵਨਾਇਕਵਾਲ ਵਿਖੇ ਜੰਬੂਕੇਸ਼ਵਰ ਮੰਦਰ ਵਿੱਚ ਬੁੱਧਵਾਰ ਨੂੰ ਖੁਦਾਈ ਦੇ ਦੌਰਾਨ ਮਿਲੇ 1.716 ਕਿੱਲੋਗ੍ਰਾਮ ਸੋਨੇ ਦੇ 505 ਸਿੱਕੇ ਮਿਲੇ ਹਨ। ਇਨ੍ਹਾਂ ਸਿੱਕਿਆਂ ਦੀ ਕੀਮਤ ਅੰਤਰ ਰਾਸ਼ਟਰੀ ਬਾਜ਼ਾਰ 'ਚ 68 ਲੱਖ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਜੰਬੂਕੇਸ਼ਵਰ ਮੰਦਰ ਵਿੱਚ ਬੁੱਧਵਾਰ ਨੂੰ ਖੁਦਾਈ ਦਾ ਕੰਮ ਚੱਲ ਰਿਹਾ ਸੀ। ਖੁਦਾਈ ਦੇ ਦੌਰਾਨ ਜ਼ਮੀਨ ਅੰਦਰ ਤਕਰੀਬਨ 7 ਫੁੱਟ ਦੀ ਡੁੰਘਾਈ 'ਤੇ ਇੱਕ ਤਾਂਬੇ ਦਾ ਭਾਂਡਾ ਵੇਖਿਆ ਗਿਆ। ਜਦੋਂ ਇਸ ਭਾਂਡੇ ਨੂੰ ਜ਼ਮੀਨ ਤੋਂ ਉੱਪਰ ਲਿਆਂਦਾ ਗਿਆ ਤਾਂ ਇਸ 'ਚੋਂ ਤਕਰੀਬਨ 1.716 ਕਿੱਲੋਗ੍ਰਾਮ ਵਾਲੇ 505 ਸੋਨੇ ਦੇ ਸਿੱਕੇ ਮਿਲੇ। ਇਹ ਸਿੱਕੇ 1000 ਤੋਂ 1200 ਸਾਲ ਪੁਰਾਣੇ ਦੱਸੇ ਜਾ ਰਹੇ ਹਨ। ਇਨ੍ਹਾਂ ਦੀ ਕੀਮਤ ਲਗਭਗ 68 ਲੱਖ ਰੁਪਏ ਦੱਸੀ ਜਾ ਰਹੀ ਹੈ। ਮੰਦਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਮੰਦਰ ਪ੍ਰਸ਼ਾਸਨ ਦੇ ਮੁਤਾਬਕ ਜੰਬੂਕੇਸ਼ਵਰ ਮੰਦਰ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇੱਕ ਕਲਸ਼ ਵਿਖਾਈ ਦਿੱਤਾ। ਮਜ਼ਦੂਰਾਂ ਨੇ ਇਸ ਨੂੰ ਬਾਹਰ ਕੱਢਿਆ ਅਤੇ ਮੰਦਰ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਦੀਵਾਰ ਖੋਲ੍ਹਣ 'ਤੇ ਇਸ 'ਚੋਂ ਸੋਨੇ ਦੇ ਸਿੱਕੇ ਮਿਲੇ ਸਨ, ਇਨ੍ਹਾਂ ਸਿੱਕਿਆਂ ਨੂੰ ਅਰਬੀ ਭਾਸ਼ਾ 'ਚ ਕੁੱਝ ਲਿੱਖਿਆ ਹੋਇਆ ਹੈ। ਫਿਲਹਾਲ ਸਿੱਕਿਆਂ ਦੀ ਅਸਲ ਕੀਮਤ ਦਾ ਖੁਲਾਸਾ ਨਹੀਂ ਹੋਇਆ ਹੈ।
ਹੋਰ ਪੜ੍ਹੋ : ਸੁਖਬੀਰ ਤੇ ਹਰਸਿਮਰਤ ਦੇ ਵਾਇਰਲ ਵੀਡੀਓ 'ਤੇ ਅਕਾਲੀ ਦਲ ਦਾ 'ਇਤਰਾਜ਼'
ਜ਼ਿਲ੍ਹਾ ਕੁਲੈਕਟਰ ਸਿਵਰਾਸੂ ਦੇ ਮੁਤਾਬਕ, ਸਿੱਕਿਆਂ ਦੇ ਪ੍ਰਚਲਨ ਦੇ ਸਮੇਂ ਬਾਰੇ ਸੂਬਾ ਪੁਰਾਤਣ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਦੁਪਹਿਰ 1 ਵਜੇ ਦੇ ਕਰੀਬ ਖੁਦਾਈ ਦੌਰਾਨ ਸਿੱਕੇ ਮਿਲੇ ਸਨ। ਮੰਦਰ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਆਪਣੇ ਕੋਲ ਰੱਖਿਆ ਅਤੇ ਬਾਅਦ ਵਿੱਚ ਇਹ ਸਿੱਕੇ ਇਸ ਨੂੰ ਸ੍ਰੀਰੰਗਮ ਤਾਲੂਕਾ ਦੇ ਤਹਿਸੀਲਦਾਰ ਨੂੰ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾ ਕਰਵਾਉਣ ਲਈ ਸੌਂਪ ਦਿੱਤਾ ਹੈ। ਸ਼ਾਮ 7 ਵਜੇ ਦੇ ਕਰੀਬ ਇਹ ਸਿੱਕੇ ਸੌਂਪੇ ਗਏ। ਇਸ ਮਾਮਲੇ 'ਚ ਮੰਦਰ ਪ੍ਰਸ਼ਾਸਨ ਦੇ ਕਾਰਜਕਾਰੀ ਅਧਿਕਾਰੀ ਮਾਰੀਅਪਨ ਵੱਲੋਂ ਅਜੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।