ਪਾਕਿਸਤਾਨ ਤੋਂ 25 ਦਿਨਾਂ ਦੇ ਵੀਜ਼ਾ 'ਤੇ 50 ਪਰਿਵਾਰ ਸੋਮਵਾਰ ਦੇਰ ਸ਼ਾਮ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚੇ। ਭਾਰਤ ਦੀ ਧਰਤੀ 'ਤੇ ਪੈਰ ਰੱਖਦੇ ਹੀ ਇਨ੍ਹਾਂ ਪਰਿਵਾਰਾਂ ਨੇ ਆਪਣਾ ਦਰਦ ਬਿਆਨ ਕੀਤਾ ਅਤੇ ਕਿਹਾ ਕਿ ਉਹ ਵਾਪਸ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ, ਇਸ ਲਈ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਇਥੇ ਵੱਸਣ ਦੀ ਆਗਿਆ ਦੇਣੀ ਚਾਹੀਦੀ ਹੈ। ਪਾਕਿਸਤਾਨ ਹਿੰਦੂਆਂ ਲਈ ਸੁਰੱਖਿਅਤ ਨਹੀਂ ਹੈ।
ਪਾਕਿਸਤਾਨ ਤੋਂ ਆਏ ਹਿੰਦੂ ਪਰਿਵਾਰ ਫਿਲਹਾਲ ਹਰਿਦੁਆਰ ਲਈ ਵੀਜ਼ਾ ਲੈ ਕੇ ਆਏ ਹਨ, ਪਰ ਉਹ ਭਾਰਤ ਵਿੱਚ ਵੱਸਣਾ ਚਾਹੁੰਦੇ ਹਨ।
ਸਿੰਧ ਤੋਂ ਆਏ ਕੁੱਝ ਨੌਜਵਾਨਾਂ ਨੇ ਦੱਸਿਆ ਕਿ ਸੈਂਕੜੇ ਪਰਿਵਾਰ ਅਜੇ ਵੀ ਪਾਕਿਸਤਾਨ ਵਿੱਚੋਂ ਭਾਰਤ ਆਉਣ ਲਈ ਤਿਆਰ ਹਨ। ਪਾਕਿਸਤਾਨ ਵਿੱਚ ਹਿੰਦੂਆਂ ਨੂੰ ਜ਼ਬਰੀ ਧਰਮ ਬਦਲਣ ਲਈ ਮਜਬੂਰ ਕੀਤਾ ਜਾਂਦਾ ਹੈ। ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਪੜ੍ਹਨ ਲਈ ਨਹੀਂ ਭੇਜਿਆ ਜਾਂਦਾ ਕਿਉਂਕਿ ਮੁਸਲਮਾਨ ਉਨ੍ਹਾਂ ਨੂੰ ਅਗ਼ਵਾ ਕਰ ਲੈਂਦੇ ਹਨ ਅਤੇ ਵਿਆਹ ਕਰਵਾ ਲੈਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਪਾਕਿਸਤਾਨ ਇੱਕ ਚੰਗਾ ਦੇਸ਼ ਹੈ ਪਰ ਉੱਥੋਂ ਦੇ ਲੋਕ ਚੰਗੇ ਨਹੀਂ ਹਨ। ਭਾਰਤ ਇੱਕ ਇੱਕਲੌਤਾ ਦੇਸ਼ ਹੈ, ਜਿਥੇ ਪਹੁੰਚਣ ਤੋਂ ਬਾਅਦ ਉਹ ਸੁਰੱਖਿਅਤ ਅਤੇ ਅਜ਼ਾਦ ਮਹਿਸੂਸ ਕਰਦੇ ਹਨ।