ਹੈਦਰਾਬਾਦ: 5 ਸਾਲਾ ਬੱਚੇ ਅਸ਼ਮਨ ਤਨੇਜਾ ਨੇ ਤਾਈਕਵਾਂਡੋ ਵਿਚ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਅਸ਼ਮਾਨ ਬਹੁਤ ਹੀ ਘੱਟ ਉਮਰ ਵਿੱਚ ਇੱਕ ਸ਼ਾਨਦਾਰ ਤਾਈਕਵਾਂਡੋ ਖਿਡਾਰੀ ਅਤੇ ਇਕ ਅਥਲੀਟ ਹੈ।
ਉਹ ਯੂਐਸਏ ਵਰਲਡ ਓਪਨ ਤਾਈਕਵਾਂਡੋ ਵਿੱਚ ਚਾਂਦੀ ਦਾ ਤਮਗ਼ਾ ਜੇਤੂ ਹੈ ਅਤੇ ਹੁਣ ਉਸ ਨੇ ਗਿਨੀਜ਼ ਵਰਲਡ ਰਿਕਾਰਡ ਵੀ ਬਣਾ ਲਿਆ ਹੈ।
ਆਸ਼ਮਾਨ ਤਨੇਜਾ ਦੇ ਪਿਤਾ ਆਸ਼ੀਸ਼ ਤਨੇਜਾ ਨੇ ਕਿਹਾ, "ਮੇਰੇ ਬੇਟੇ ਨੇ ਵਿਸ਼ਵ ਰਿਕਾਰਡ ਲਈ ਬਹੁਤ ਅਭਿਆਸ ਕੀਤਾ, ਉਹ ਆਪਣੀ ਭੈਣ ਤੋਂ ਪ੍ਰੇਰਿਤ ਹੋਇਆ ਅਤੇ ਪਹਿਲਾਂ ਸਿਖਲਾਈ ਸ਼ੁਰੂ ਕੀਤੀ। ਉਹ ਰਿਕਾਰਡ ਹਾਸਲ ਕਰਨ ਵਾਲਾ ਸਭ ਤੋਂ ਛੋਟਾ ਬੱਚਾ ਸੀ।"