ਲਖਨਊ: ਸ਼ਹਿਰ ਦੇ ਇੰਦਰਾ ਨਗਰ ਤਕਰੋਹੀ ਖ਼ੇਤਰ ਦੇ ਮਾਇਆਵਤੀ ਨਗਰ ਵਿੱਚ ਬੀਤੀ ਰਾਤ ਇੱਕ ਘਰ ਅੰਦਰ ਭਿਆਨਕ ਅੱਗ ਲਗ ਗਈ। ਅੱਗ ਲਗਣ ਕਾਰਨ ਇਸ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ।
ਲਖਨਊ: ਅੱਗ ਲੱਗਣ ਕਾਰਨ ਇੱਕੋਂ ਪਰਿਵਾਰ ਦੇ 5 ਜੀਆਂ ਦੀ ਮੌਤ - 5 people died
ਲਖਨਊ: ਸ਼ਹਿਰ ਦੇ ਇੰਦਰਾ ਨਗਰ ਤਕਰੋਹੀ ਖ਼ੇਤਰ ਦੇ ਮਾਯਾਵਤੀ ਨਗਰ ਵਿੱਚ ਬੀਤੀ ਰਾਤ ਇੱਕ ਘਰ ਅੰਦਰ ਭਿਆਨਕ ਅੱਗ ਲਗ ਗਈ। ਅੱਗ ਲਗਣ ਕਾਰਨ ਇਸ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਘਰ ਦੇ ਅੰਦਰ ਰਸੋਈ ਗੈਸ ਅਤੇ ਸਟੋਵ ਦਾ ਗੋਦਾਮ ਸੀ, ਜਿਸ ਕਾਰਨ ਸ਼ਾਰਟ ਸਰਕਿਟ ਹੋਣ ਕਾਰਨ ਗੋਦਾਮ ਵਿੱਚ ਅੱਗ ਲਗ ਗਈ। ਇਹ ਹਾਦਸਾ ਰਾਤ ਨੂੰ ਕਰੀਬ 1 ਵਜੇ ਦੇ ਲਗਭਗ ਵਾਪਰਿਆ। ਅੱਗ ਲਗਣ ਤੋਂ ਬਾਅਦ ਪੂਰੇ ਘਰ ਵਿੱਚ ਧੂੰਆਂ ਅਤੇ ਰਸੋਈ ਗੈਸ ਫੈਲ ਜਾਣ ਕਾਰਨ ਘਰ ਵਿੱਚ ਮੌਜੂਦ ਪੰਜ ਲੋਕ ਪਹਿਲਾਂ ਹੀ ਬੇਹੋਸ਼ ਹੋ ਗਏ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦਾ ਮੌਕਾ ਨਹੀਂ ਮਿਲਿਆ। ਲੋਕਾਂ ਮੁਤਾਬਕ ਘਰ ਦੇ ਮਾਲਿਕ ਦੀ ਪਛਾਣ ਟੀ.ਆਰ.ਸਿੰਘ ਵਜੋਂ ਹੋਈ ਹੈ ਅਤੇ ਉਹ ਕਿਸੇ ਜ਼ਰੂਰੀ ਕੰਮ ਕਾਰਨ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਘਰ ਵਿੱਚ ਉਨ੍ਹਾਂ ਦੀ ਪਤਨੀ, ਭੈਣ, ਬੇਟਾ, ਬੇਟੀ ਅਤੇ ਭਾਂਜਾ ਮੌਜੂਦ ਸਨ ਜਿਨ੍ਹਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਟੀ.ਆਰ.ਸਿੰਘ ਦਾ ਉੱਤਰ ਪ੍ਰਦੇਸ਼ ਵਿੱਚ ਗੈਸ ਸਟੋਵ ਦੀ ਸਪਲਾਈ ਦਾ ਵੱਡਾ ਕਾਰੋਬਾਰ ਸੀ ਅਤੇ ਉਹ ਘਰ ਤੋਂ ਹੀ ਗੋਦਾਮ ਦਾ ਸੰਚਾਲਨ ਕਰ ਰਹੇ ਸਨ।
ਪੁਲਿਸ ਨੇ ਇਸ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਕੋਲੋ ਇਸ ਘਟਨਾ ਦੀ ਜਾਣਕਾਰੀ ਮਿਲੀ। ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪੁਲਿਸ ਅਤੇ ਫਾਈਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ਤੇ ਪੁੱਜ ਕੇ ਅੱਗ ਨੂੰ ਕਾਬੂ ਕਰਨ ਵਿੱਚ ਜੁੱਟ ਗਈ। ਪੁਲਿਸ ਨੇ ਦੱਸਿਆ ਕਿ ਘਰ ਦੇ ਅੰਦਰ ਜਾਣ ਲਈ ਬਣੇ ਰਸਤੇ ਵਿੱਚ ਗੈਸ ਸਟੋਵ ਰੱਖੇ ਹੋਏ ਸਨ। ਜਿਸ ਕਾਰਨ ਫਾਈਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਕਾਫ਼ੀ ਮਸ਼ੱਕਤ ਕਰਨੀ ਪਈ।