ਮੁੰਬਈ: ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੀ ਵਧਦੀ ਗਿਣਤੀ ਦੇ ਵਿੱਚ ਇੱਕ ਚੰਗੀ ਖ਼ਬਰ ਆਈ ਹੈ। 5 ਦਿਨਾਂ ਦੇ ਬੱਚੇ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਚੇਂਬੁਰ ਦੇ ਇਸ ਬੱਚੇ ਦੀ 2 ਦਿਨ ਪਹਿਲਾ ਕੋਰੋਨਾ ਵਾਇਰਸ ਦੀ ਰਿਪੋਰਟ ਪੌਜ਼ੀਟਿਵ ਆਈ ਸੀ ਉਸ ਸਮੇਂ ਉਹ ਸਿਰਫ਼ 3 ਦਿਨਾਂ ਦਾ ਸੀ। ਦੁਬਾਰਾ ਕੋਰੋਨਾ ਟੈਸਟ ਵਿੱਚ ਬੱਚੇ ਅਤੇ ਮਾਂ ਦੋਹਾਂ ਦਾ ਟੈਸਟ ਨੈਗੇਟਿਵ ਆਇਆ ਹੈ।
ਹਸਪਤਾਲ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਨੂੰ ਬੱਚੇ ਦੀ ਇੱਕ ਵਾਰ ਫੇਰ ਜਾਂਚ ਕੀਤੀ ਜਾਵੇਗੀ ਅਤੇ ਰਿਪੋਰਟ ਦੇ ਅਧਾਰ 'ਤੇ ਅਗਲਾ ਫੈਸਲਾ ਲਿਆ ਜਾਵੇਗਾ, ਬੱਚੇ ਦੇ ਪਿਤਾ ਨੇ ਕਿਹਾ, “ਬੁੱਧਵਾਰ ਨੂੰ ਸਾਨੂੰ ਕਸਤੂਰਬਾ ਲਿਆਉਣ ਤੋਂ ਬਾਅਦ ਸਾਨੂੰ ਤਿੰਨਾਂ (ਮਾਪਿਆਂ ਅਤੇ ਬੱਚੇ) ਦੇ ਨਮੂਨੇ ਲਏ ਗਏ।
ਡਾਕਟਰ ਨੇ ਦੱਸਿਆ ਹੈ ਕਿ ਤਿੰਨਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਪਰ ਸ਼ੁੱਕਰਵਾਰ ਨੂੰ ਦੁਬਾਰਾ ਟੈਸਟ ਕੀਤੇ ਜਾਣਗੇ। ਜੇ ਉਹ ਰਿਪੋਰਟ ਵੀ ਨੈਗੇਟਿਵ ਆਉਂਦੀ ਹੈ ਤਾਂ ਡਿਸਚਾਰਜ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਬੀਐਮਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਇੱਕ ਵਾਰ ਫਿਰ ਉਨ੍ਹਾਂ ਨਮੂਨਿਆਂ ਦੀ ਜਾਂਚ ਕਰਦੇ ਹਾਂ ਜੋ ਪ੍ਰਾਈਵੇਟ ਲੈਬ ਵੱਲੋਂ ਪਾਜ਼ੀਟਿਵ ਦੱਸੇ ਜਾਂਦੇ ਹਨ।
ਇਹ ਵੀ ਪੜ੍ਹੋ: ਮੋਦੀ ਦਾ ਦੇਸ਼ ਵਾਸੀਆਂ ਨੂੰ ਸੰਦੇਸ਼, 5 ਅਪ੍ਰੈਲ ਨੂੰ ਰਾਤ 9 ਵਜੇ ਸਾਰੇ ਜਗਾਓ ਦੀਵੇ ਤੇ ਮੋਮਬੱਤੀਆਂ
ਇਸ ਦੇ ਨਾਲ ਹੀ ਬੱਚੀ ਦੇ ਪਿਤਾ ਨੇ ਦੱਸਿਆ ਕਿ ਜਿੱਥੇ ਉਸ ਦੀ ਪਤਨੀ ਦੀ ਡਿਲਵਰੀ ਹੋਈ ਸੀ ਉੱਥੇ ਉਸ ਦੇ ਨਾਲ ਵਾਲਾ ਬੈੱਡ ਕੋਰੋਨਾ ਪੀੜਤ ਦਾ ਸੀ। ਉਨ੍ਹਾਂ ਨੇ ਅਪੀਲ ਕੀਤੀ ਕਿ ਨਿੱਜੀ ਹਸਪਤਾਲ 'ਤੇ ਕਾਰਵਾਈ ਹੋਣੀ ਚਾਹੀਦੀ ਹੈ।