ਪੰਜਾਬ

punjab

ETV Bharat / bharat

ਅਯੁੱਧਿਆ ਦੇ ਰੌਨਾਹੀ ਵਿੱਚ ਸੁੰਨੀ ਵਕਫ਼ ਬੋਰਡ ਨੂੰ ਮਿਲੀ ਪੰਜ ਏਕੜ ਜ਼ਮੀਨ

ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਮ ਮੰਦਿਰ ਟ੍ਰਸਟ ਦੇ ਗਠਨ ਦੇ ਐਲਾਨ ਤੋਂ ਬਾਅਦ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੁੰਨੀ ਵਕਫ਼ ਬੋਰਡ ਨੂੰ ਅਯੁੱਧਿਆ ਦੇ ਰੌਨਾਹੀ ਵਿੱਚ ਪੰਜ ਏਕੜ ਜ਼ਮੀਨ ਦੇਣ ਦੇ ਪ੍ਰਸਤਾਵ 'ਤੇ ਮੁਹਰ ਲਾ ਦਿੱਤੀ ਹੈ।

ਯੋਗੀ ਅਦਿਤਿਆਨਾਥ
ਯੋਗੀ ਅਦਿਤਿਆਨਾਥ

By

Published : Feb 5, 2020, 12:49 PM IST

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੁੰਨੀ ਵਕਫ਼ ਬੋਰਡ ਨੂੰ ਅਯੁੱਧਿਆ ਦੇ ਰੌਨਾਹੀ ਵਿੱਚ ਪੰਜ ਏਕੜ ਜ਼ਮੀਨ ਦੇਣ ਦੇ ਪ੍ਰਸਤਾਵ 'ਤੇ ਮੁਹਰ ਲਾ ਦਿੱਤੀ ਹੈ। ਲੋਕ ਭਵਨ ਵਿੱਚ ਯੂਪੀ ਕੈਬਿਨੇਟ ਦੀ ਬੈਠਕ ਵਿੱਚ ਇਸ ਫ਼ੈਸਲੇ ਨੂੰ ਹਰੀ ਝੰਡੀ ਦਿਖਾਈ ਗਈ।

ਇਹ ਜ਼ਮੀਨ ਲਖਨਊ ਅਯੁੱਧਿਆ ਹਾਈਵੇਅ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਰਾਮ ਮੰਦਰ-ਬਾਬਰੀ ਮਸਜਿਦ ਮਾਮਲੇ ਵਿੱਚ ਜ਼ਮੀਨ ਦਿੱਤੀ ਜਾ ਰਹੀ ਹੈ। ਬੋਰਡ ਭਾਵੇਂ ਜੋ ਮਰਜ਼ੀ ਕਰੇ, ਮਸਜਿਦ ਬਣਾਵੇ ਜਾਂ ਕੁਝ ਹੋਰ।

ਸ੍ਰੀ ਰਾਮ ਜਨਮ ਭੂਮੀ ਤੀਰਥ ਸਥਲ ਨਾਂਅ ਦਾ ਇਕ ਟ੍ਰਸਟ ਬਣਾਇਆ ਜਾਵੇਗਾ ਜੋ ਕਿ ਰਾਮ ਮੰਦਰ ਦੀ ਉਸਾਰੀ ਨਾਲ ਜੁੜੇ ਫ਼ੈਸਲੇ ਲੈਣ ਲਈ ਆਜ਼ਾਦ ਹੋਵੇਗਾ। ਸੂਬਾ ਸਰਕਾਰ ਨੇ ਸੁੰਨੀ ਵਕਫ਼ ਬੋਰਡ ਨੂੰ ਮਸਜਿਦ ਬਣਾਉਣ ਲਈ 5 ਏਕੜ ਜ਼ਮੀਨ ਦੇ ਦਿੱਤੀ ਹੈ ਜੋ 67.2 ਏਕੜ ਜ਼ਮੀਨ ਕੇਂਦਰ ਕੋਲ ਸੀ, ਉਹ ਟ੍ਰਸਟ ਨੂੰ ਦਿੱਤੀ ਜਾਵੇਗੀ।

ABOUT THE AUTHOR

...view details