ਨਵੀਂ ਦਿੱਲੀ: ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਪੁੰਛ ਅਤੇ ਰਾਜੌਰੀ ਜ਼ਿਲ੍ਹੇ 'ਚ 400 ਹੋਰ ਬੰਕਰ ਬਨਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪਿਛਲੇ ਕੁੱਝ ਦਿਨਾਂ ਤੋਂ ਜ਼ਿਲ੍ਹੇ 'ਚ ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ ਕੀਤੀ ਗਈ ਹੈ। ਪ੍ਰਸ਼ਾਸਨ ਨੇ ਅਧਿਕਾਰੀਆਂ ਨੂੰ ਇਨ੍ਹਾਂ ਬੰਕਰਾਂ ਦਾ ਤੇਜ਼ੀ ਨਾਲ ਨਿਰਮਾਣ ਕਰਨ ਦੇ ਹੁਕਮ ਦਿੱਤੇ ਹਨ।
ਪੁੰਛ-ਰਾਜੌਰੀ 'ਚ ਬਨਣਗੇ 400 ਹੋਰ ਬੰਕਰ, ਸਰਕਾਰ ਨੇ ਦਿੱਤੀ ਮਨਜ਼ੂਰੀ - ਜੰਮੂ-ਕਸ਼ਮੀਰ
ਪੁੰਛ-ਰਾਜੌਰੀ 'ਚ ਬਨਣਗੇ 400 ਹੋਰ ਬੰਕਰ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੰਕਰ ਬਨਾਉਣ ਲਈ ਦਿੱਤੀ ਮਨਜ਼ੂਰੀ। ਪ੍ਰਸ਼ਾਸਨ ਨੇ ਅਧਿਕਾਰੀਆਂ ਨੂੰ ਇਨ੍ਹਾਂ ਬੰਕਰਾਂ ਦਾ ਤੇਜ਼ੀ ਨਾਲ ਨਿਰਮਾਣ ਕਰਨ ਦੇ ਦਿੱਤੇ ਹੁਕਮ। ਇੱਕ ਮਹੀਨੇਂ 'ਚ ਤਿਆਰ ਹੋ ਜਾਣਗੇ ਇਹ ਬੰਕਰ।
ਪੁੰਛ-ਰਾਜੌਰੀ 'ਚ ਬਨਣਗੇ 400 ਹੋਰ ਬੰਕਰ
ਜਾਣਕਾਰੀ ਮੁਤਾਬਕ ਸਰਹੱਦ ਪਾਰੋਂ ਭਾਰੀ ਗੋਲੀਬਾਰੀ ਨੂੰ ਵੇਖਦਿਆਂ ਸਰਕਾਰ ਨੇ ਪੁੰਛ ਅਤੇ ਰਾਜੌਰੀ ਜ਼ਿਲ੍ਹੇ ਦੇ 200-200 ਹੋਰ ਨਿੱਜੀ ਬੰਕਰ ਬਣਾਏ ਜਾਣ ਨੂੰ ਮਨਜ਼ੂਰੀ ਦਿੱਤੀ ਹੈ। ਇਕ ਸਰਕਾਰੀ ਬੁਲਾਰੇ ਮੁਤਾਬਕ ਇਹ ਬੰਕਰ ਇੱਕ ਮਹੀਨੇਂ 'ਚ ਤਿਆਰ ਕਰ ਦਿੱਤੇ ਜਾਣਗੇ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਹੱਦ ਪਾਰ ਤੋਂ ਹੋਣ ਵਾਲੀ ਗੋਲੀਬਾਰੀ ਦੌਰਾਨ ਬੰਕਰ ਕਾਫ਼ੀ ਪ੍ਰਭਾਵਸ਼ਾਲੀ ਹੁੰਦੇ ਹਨ। ਗੋਲੀਬਾਰੀ ਸਮੇਂ ਇਹ ਬੰਕਰ ਸਰਹੱਦੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨ ਮੁਹੱਈਆਂ ਕਰਵਾਉਂਦੇ ਹਨ।