ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ , ਜਾਣੋ, ਧੋਨੀ ਨਾਲ ਸਬੰਧਤ 40 ਵਿਸ਼ੇਸ਼ ਗੱਲਾਂ - dhoni i20 matches
ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਧੋਨੀ ਨੂੰ ਭਾਰਤੀ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ। ਧੋਨੀ ਨਾਲ ਸਬੰਧਤ 40 ਖਾਸ ਗੱਲਾਂ ਪੜ੍ਹੋ...
ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਨਵੀਂ ਦਿੱਲੀ / ਰਾਂਚੀ: ਮਹਿੰਦਰ ਸਿੰਘ ਧੋਨੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਚੁੱਕੇ ਹਨ। ਹਾਲਾਂਕਿ ਧੋਨੀ ਫਿਲਹਾਲ ਆਈਪੀਐਲ ਖੇਡਣਗੇ।
- ਧੋਨੀ ਦਾ ਜਨਮ 7 ਜੁਲਾਈ 1981 ਨੂੰ ਰਾਂਚੀ ਵਿੱਚ ਹੋਇਆ ਸੀ।
- ਧੋਨੀ ਦਾ ਪਰਿਵਾਰ ਅਸਲ ਵਿੱਚ ਉਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
- ਧੋਨੀ ਦੇ ਪਿਤਾ ਪਾਨ ਸਿੰਘ ਧੋਨੀ ਮੇਕੋਨ ਕੰਪਨੀ ਵਿੱਚ ਪੰਪ ਆਪਰੇਟਰ ਸਨ।
- ਧੋਨੀ ਨੇ ਰਾਂਚੀ ਦੇ ਡੀਏਵੀ ਜਵਾਹਰ ਵਿਦਿਆ ਮੰਦਰ ਵਿਖੇ ਪੜ੍ਹਾਈ ਕੀਤੀ।
- ਧੋਨੀ ਬਚਪਨ ਵਿੱਚ ਆਪਣੇ ਸਕੂਲ ਦੀ ਫੁੱਟਬਾਲ ਟੀਮ ਵਿੱਚ ਗੋਲਕੀਪਰ ਦੀ ਭੂਮਿਕਾ ਅਦਾ ਕਰਦੇ ਸਨ।
- ਧੋਨੀ ਕ੍ਰਿਕਟ ਵਿੱਚ ਆਪਣਾ ਕਰੀਅਰ ਬਣਾਉਣ ਤੋਂ ਪਹਿਲਾਂ ਫੁੱਟਬਾਲ ਅਤੇ ਬੈਡਮਿੰਟਨ ਖੇਡਦੇ ਸੀ, ਉਹ ਫੁੱਟਬਾਲ ਅਤੇ ਬੈਡਮਿੰਟਨ ਵਿੱਚ ਜ਼ਿਲ੍ਹਾ ਪੱਧਰ 'ਤੇ ਖੇਡੇ।
- ਧੋਨੀ ਨੇ ਸਾਲ 2001 ਤੋਂ 2003 ਤੱਕ ਪੱਛਮੀ ਬੰਗਾਲ ਦੇ ਖੜਗਪੁਰ ਅਤੇ ਦੁਰਗਾਪੁਰ ਰੇਲਵੇ ਸਟੇਸ਼ਨਾਂ 'ਤੇ ਟਿਕਟ ਕੁਲੈਕਟਰ ਵਜੋਂ ਕੰਮ ਕੀਤਾ।
- ਜਦੋਂ ਧੋਨੀ ਸੈਂਟਰਲ ਕੋਲ ਫੀਲਡਜ਼ ਲਈ ਖੇਡਦੇ ਸਨ, ਤਾਂ ਉਨ੍ਹਾਂ ਦੇ ਕੋਚ ਦੇਵਲ ਸਹਾਏ ਧੋਨੀ ਨੂੰ ਸ਼ੀਸ਼ ਮਹਿਲ ਟੂਰਨਾਮੈਂਟ ਦੌਰਾਨ ਹਰ ਛੱਕੇ ਲਈ 50 ਰੁਪਏ ਦਾ ਇਨਾਮ ਦਿੰਦੇ ਸਨ।
- ਈਸਟ ਜ਼ੋਨ ਦੀ ਟੀਮ ਨੇ ਧੋਨੀ ਨੂੰ ਆਪਣੀ ਅਜੀਬ ਬੱਲੇਬਾਜ਼ੀ ਦੀ ਤਕਨੀਕ ਕਾਰਨ ਟੀਮ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ।
- ਧੋਨੀ ਨੇ 1999 ਅਸਾਮ ਦੇ ਖ਼ਿਲਾਫ਼ ਬਿਹਾਰ ਲਈ ਰਣਜੀ ਟ੍ਰਾਫ਼ੀ 'ਚ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 5 ਮੈਚਾਂ ਵਿੱਚ ਕੁੱਲ 283 ਦੌੜਾਂ ਬਣਾਈਆਂ।
- ਧੋਨੀ ਦਾ ਹੈਲੀਕਾਪਟਰ ਸ਼ਾਟ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ, ਦਰਅਸਲ, ਇਹ ਸ਼ਾਟ ਧੋਨੀ ਨੇ ਆਪਣੇ ਦੋਸਤ ਸੰਤੋਸ਼ ਲਾਲ ਤੋਂ ਟੈਨਿਸ ਬਾਲ ਟੂਰਨਾਮੈਂਟ ਦੌਰਾਨ ਸਿੱਖਿਆ ਸੀ।
- ਧੋਨੀ ਨੇ ਬੰਗਲਾਦੇਸ਼ ਖ਼ਿਲਾਫ਼ 2004 ਵਿੱਚ ਚਿਟਗਾਓਂ ਵਿੱਚ ਵਨਡੇ ਮੈਚ ਤੋਂ ਸ਼ੁਰੂਆਤ ਕੀਤੀ ਸੀ।
- ਧੋਨੀ ਨੇ 131 ਪਹਿਲੇ ਦਰਜੇ ਦੇ ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ 36.84 ਦੀ ਔਸਤ ਨਾਲ ਕੁੱਲ 7038 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ 9 ਸ਼ਤਕ ਅਤੇ 47 ਅਰਧ ਸ਼ਤਕ ਲਗਾਏ ਹਨ।
- ਧੋਨੀ ਨੇ ਸਾਲ 2014 ਵਿੱਚ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਹਾ। 90 ਟੈਸਟ ਮੈਚਾਂ ਵਿੱਚ ਧੋਨੀ ਨੇ 38.09 ਦੀ ਔਸਤ ਨਾਲ ਕੁੱਲ 4876 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਕੁੱਲ 6 ਸ਼ਤਕ ਅਤੇ 33 ਅਰਧ-ਸ਼ਤਕ ਨਿਕਲੇ।
- ਆਸਟਰੇਲੀਆ ਦੇ ਐਲਨ ਬਾਰਡਰ ਅਤੇ ਰਿਕੀ ਪੋਂਟਿੰਗ ਤੋਂ ਬਾਅਦ ਧੋਨੀ ਦੁਨੀਆ ਦੇ ਤੀਜੇ ਅਜਿਹੇ ਕਪਤਾਨ ਹਨ ਜਿਨ੍ਹਾਂ ਨੇ 100 ਜਾਂ ਇਸ ਤੋਂ ਵੱਧ ਵਨਡੇ ਮੈਚ ਜਿੱਤੇ ਹਨ।
- ਆਪਣੇ ਕਰੀਅਰ ਦੇ ਪੰਜਵੇਂ ਵਨਡੇ ਮੈਚ ਵਿੱਚ ਧੋਨੀ ਨੂੰ 3 ਨੰਬਰ 'ਤੇ ਖੇਡਣ ਦਾ ਮੌਕਾ ਮਿਲਿਆ। ਧੋਨੀ ਨੇ ਵਿਸ਼ਾਖਾਪਟਨਮ ਮੈਦਾਨ 'ਚ ਹੋਏ ਮੈਚ 'ਚ ਪਾਕਿਸਤਾਨ ਖ਼ਿਲਾਫ਼ 123 ਗੇਂਦਾਂ 'ਚ 148 ਦੌੜਾਂ ਦੀ ਪਾਰੀ ਖੇਡੀ।
- ਧੋਨੀ ਨੇ 2005 ਵਿੱਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼੍ਰੀਲੰਕਾ ਖਿਲਾਫ 183 ਦੌੜਾਂ ਦੀ ਪਾਰੀ ਖੇਡੀ ਸੀ। ਵਿਕਟਕੀਪਰ ਬੱਲੇਬਾਜ਼ ਵਜੋਂ ਵਨਡੇ ਵਿੱਚ ਇਹ ਸਭ ਤੋਂ ਵੱਡਾ ਸਕੋਰ ਹੈ।
- ਧੋਨੀ ਨੇ ਸਾਕਸ਼ੀ ਸਿੰਘ ਰਾਵਤ ਨਾਲ 4 ਜੁਲਾਈ 2010 ਨੂੰ ਵਿਆਹ ਕੀਤਾ।
- 6 ਫਰਵਰੀ 2015 ਨੂੰ ਧੋਨੀ ਇੱਕ ਲੜਕੀ ਦੇ ਪਿਤਾ ਬਣ ਗਏ। ਧੋਨੀ ਦੀ ਬੇਟੀ ਦਾ ਨਾਮ ਜੀਵਾ ਹੈ।
- ਧੋਨੀ ਨੂੰ ਕ੍ਰਿਕਟ ਇਤਿਹਾਸ ਦਾ ਸਭ ਤੋਂ ਤੇਜ਼ ਅਤੇ ਸਰਬੋਤਮ ਵਿਕਟਕੀਪਰ ਮੰਨਿਆ ਜਾਂਦਾ ਹੈ।
- ਧੋਨੀ ਨੇ ਬਤੌਰ ਕਪਤਾਨ 204 ਛੱਕੇ ਲਗਾਏ ਹਨ, ਜੋ ਇੱਕ ਵਿਸ਼ਵ ਰਿਕਾਰਡ ਹੈ।
- ਧੋਨੀ ਦੇ ਕੋਲ ਕਪਤਾਨ ਵਜੋਂ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ ਹੈ। ਧੋਨੀ ਨੇ ਕਪਤਾਨ ਵਜੋਂ ਕੁੱਲ 331 ਮੈਚ ਖੇਡੇ ਹਨ, ਜਿਸ ਵਿੱਚ ਟੈਸਟ, ਵਨਡੇ ਤੇ ਟੀ-20 ਮੈਚ ਸ਼ਾਮਲ ਹਨ।
- ਧੋਨੀ ਭਾਰਤ ਦੇ ਸਭ ਤੋਂ ਸਫਲ ਕਪਤਾਨ ਹਨ ਪਰ ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਵਿਦੇਸ਼ਾਂ ਵਿੱਚ ਕੁੱਲ 15 ਟੈਸਟ ਮੈਚ ਹਾਰ ਗਿਆ।
- ਧੋਨੀ ਨੇ ਟੈਸਟ ਮੈਚਾਂ ਦੀ ਪਾਰੀ ਵਿੱਚ ਸਭ ਤੋਂ ਵੱਧ 224 ਦੌੜਾਂ ਬਣਾਈਆਂ ਹਨ। ਵਿਕਟ ਕੀਪਰ ਬੱਲੇਬਾਜ਼ ਵਜੋਂ ਇਹ ਭਾਰਤ ਵਲੋਂ ਸਭ ਤੋਂ ਵੱਡੀ ਪਾਰੀ ਹੈ।
- 1 ਨਵੰਬਰ 2011 ਨੂੰ ਧੋਨੀ ਨੂੰ ਭਾਰਤ ਸਰਕਾਰ ਨੇ ਲੈਫ਼ਟੀਨੈਂਟ ਕਰਨਲ ਦੀ ਉਪਾਧੀ ਦਿੱਤੀ ਗਈ।
- ਧੋਨੀ ਇਕੱਲੇ ਅਜਿਹੇ ਕ੍ਰਿਕਟਰ ਨੇ ਜੋ 12 ਵਾਰ ਆਈਪੀਐਲ ਦੇ ਫਾਈਨਲ ਵਿੱਚ ਖੇਡੇ ਹਨ।
- ਧੋਨੀ ਨੂੰ ਬਾਈਕ ਦਾ ਬਹੁਤ ਸ਼ੌਕ ਹੈ, ਉਨ੍ਹਾਂ ਕੋਲ ਯਾਮਾਹਾ ਆਰਡੀ 350, ਹਾਰਲੇ ਡੇਵਿਡਸਨ ਫੈਟਬੋਏ, ਡੂਕਾਟੀ 1098, ਕਾਵਾਸਾਕੀ ਨਿੰਜਾ ਐਚ 2 ਅਤੇ ਹੈਲਕੈਟ ਐਕਸ 132 ਵਰਗੇ ਮੋਟਰਸਾਈਕਲਾਂ ਦੇ ਮਾਲਕ ਹਨ।
- ਲਗਜ਼ਰੀ ਵਾਹਨਾਂ ਤੋਂ ਇਲਾਵਾ ਧੋਨੀ ਟਰੈਕਟਰਾਂ ਦੇ ਵੀ ਸ਼ੌਕੀਨ ਹਨ, ਹਾਲ ਹੀ ਵਿੱਚ ਧੋਨੀ ਨੇ ਇੱਕ ਟਰੈਕਟਰ ਖਰੀਦਿਆ ਹੈ।
- ਧੋਨੀ ਕੁੱਤਿਆਂ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਦੇ ਘਰ ਵਿੱਚ ਵੱਖ-ਵੱਖ ਨਸਲ ਦੇ ਅੱਧਾ ਦਰਜਨ ਕੁੱਤੇ ਹਨ।
- ਧੋਨੀ ਨੇ ਵਰਲਡ ਕੱਪ 2019 ਤੋਂ ਬਾਅਦ ਫੌਜ ਨਾਲ 15 ਦਿਨਾਂ ਦੀ ਟ੍ਰੇਨਿੰਗ ਕੀਤੀ।
- ਐਮਐਸ ਧੋਨੀ ਵਨਡੇ ਇਤਿਹਾਸ ਦੇ ਇਕੱਲੇ ਵਿਕਟਕੀਪਰ ਹਨ, ਜਿਨ੍ਹਾਂ ਨੇ 100 ਤੋਂ ਵੱਧ ਸਟੰਪਿੰਗ ਕੀਤੀ ਹੈ।
- ਐਮਐਸ ਧੋਨੀ ਦੁਨੀਆ ਦੇ ਇਕੱਲੇ ਅਜਿਹੇ ਕਪਤਾਨ ਹਨ ਜਿਨ੍ਹਾਂ ਨੇ ਟੀ -20 ਵਰਲਡ ਕੱਪ, ਵਨਡੇ ਵਰਲਡ ਕੱਪ ਅਤੇ ਚੈਂਪੀਅਨਜ਼ ਟ੍ਰਾਫ਼ੀ ਜਿੱਤੀ ਹੈ।
- ਸਚਿਨ ਤੇਂਦੁਲਕਰ ਤੋਂ ਬਾਅਦ ਧੋਨੀ ਨੇ ਭਾਰਤ ਲਈ ਸਭ ਤੋਂ ਵੱਧ 349 ਵਨਡੇ ਮੈਚ ਖੇਡੇ ਹਨ।
- ਧੋਨੀ ਨੇ ਵਨਡੇ ਮੈਚਾਂ ਵਿੱਚ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 2 ਸ਼ਤਕ ਲਗਾਏ ਹਨ, ਜੋ ਕਿ ਸੱਤਵੇਂ ਨੰਬਰ ਦੇ ਬੱਲੇਬਾਜ਼ ਲਈ ਵਿਸ਼ਵ ਰਿਕਾਰਡ ਹੈ।
- ਧੋਨੀ ਆਪਣੇ ਵਨਡੇ ਕਰੀਅਰ ਵਿੱਚ 42 ਮੈਚ ਖੇਡਣ ਤੋਂ ਬਾਅਦ ਹੀ ਆਈਸੀਸੀ ਰੈਂਕਿੰਗ ਵਿੱਚ ਪਹਿਲੇ ਨੰਬਰ 'ਤੇ ਪਹੁੰਚ ਗਏ।
- ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਸ਼ਿਕਾਰ ਕਰਨ ਦੇ ਮਾਮਲੇ ਵਿੱਚ ਧੋਨੀ ਤੀਜੇ ਨੰਬਰ 'ਤੇ ਹੈ।
- ਧੋਨੀ ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਹਨ, ਉਨ੍ਹਾਂ ਨੇ 200 ਵਨਡੇ ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ, ਜਿਸ ਵਿੱਚ ਟੀਮ 110 ਵਿੱਚ ਜਿੱਤੀ।
- ਧੋਨੀ ਵਨਡੇ ਇਤਿਹਾਸ ਦੇ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੇ 50 ਦੀ ਔਸਤ ਨਾਲ 10,000 ਦੌੜਾਂ ਪੂਰੀਆਂ ਕੀਤੀਆਂ ਹਨ।
- ਸਭ ਤੋਂ ਜ਼ਿਆਦਾ ਸਟੰਪਿੰਗ ਵਿੱਚ ਧੋਨੀ ਵਿਸ਼ਵ ਕੱਪ ਵਿੱਚ ਦੂਜੇ ਨੰਬਰ 'ਤੇ ਹਨ।
- "ਧੋਨੀ ਦੀ ਅਨਟੋਲਡ ਸਟੋਰੀ" ਫਿਲਮ ਧੋਨੀ ਦੀ ਜ਼ਿੰਦਗੀ 'ਤੇ ਬਣੀ ਸੀ। ਇਸ ਫਿਲਮ ਵਿੱਚ ਕੰਮ ਕਰਨ ਵਾਲੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋ ਗਈ।