ਪੰਜਾਬ

punjab

ETV Bharat / bharat

J&K: ਪੁਲਵਾਮਾ 'ਚ ਮੁਠਭੇੜ ਦੌਰਾਨ 4 ਅੱਤਵਾਦੀ ਢੇਰ - 2 soldiers injured

ਜੰਮੂ ਕਸ਼ਮੀਰ ਵਿਖੇ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਇਲਾਕਿਆਂ ਵਿੱਚ ਅੱਤਵਾਦੀ ਹਮਲੇ ਹੋ ਰਹੇ ਹਨ। ਪੁਲਵਾਮਾ ਦੇ ਲੱਸਪੋਰਾ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ। ਇਸ ਮੁਠਭੇੜ ਦੇ ਦੌਰਾਨ 4 ਅੱਤਵਾਦੀ ਮਾਰੇ ਗਏ ਅਤੇ 2 ਜਵਾਨ ਜ਼ਖ਼ਮੀ ਹੋ ਗਏ ਹਨ।

ਪੁਲਵਾਮਾ ਦੇ ਲੱਸਸੀਪੋਰਾ ਵਿਖੇ ਮੁਠਭੇੜ 'ਚ 4 ਅੱਤਵਾਦੀ ਢੇਰ,2 ਜਵਾਨ ਜ਼ਖ਼ਮੀ

By

Published : Apr 1, 2019, 8:29 AM IST

ਸ਼੍ਰੀਨਗਰ : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਲੱਸਪੋਰਾ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ। ਮੁਠਭੇੜ ਦੇ ਦੌਰਾਨ ਚਾਰ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਵਿੱਚ ਫ਼ੌਜ ਦੇ 2 ਜਵਾਨ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਸੁਰੱਖਿਆ ਬਲ ਦੇ ਅਧਿਕਾਰੀਆਂ ਨੂੰ ਪੁਲਵਾਮਾ ਦੇ ਲੱਸਸੀਪੋਰਾ ਇਲਾਕੇ ਵਿੱਚ ਇੱਕ ਘਰ ਦੇ ਅੰਦਰ ਕੁਝ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਦੇ ਤਹਿਤ ਫ਼ੌਜ ਵੱਲੋਂ ਇਲਾਕੇ ਦੇ ਚਾਰੋ ਪਾਸੇ ਘੇਰਾਬੰਦੀ ਕਰਕੇ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਅੱਤਵਾਦੀਆਂ ਨੇ ਜਵਾਨਾਂ ਉੱਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੋਲਾਬਾਰੀ ਕੀਤੀ ਗਈ।

ਵੀਡੀਓ।

ਇਸ ਮੁਠਭੇੜ 'ਚ ਹੁਣ ਤੱਕ ਚਾਰ ਅੱਤਵਾਦੀ ਮਾਰੇ ਜਾ ਚੁੱਕੇ ਹਨ ਅਤੇ ਇਸ ਦੌਰਾਨ ਫ਼ੌਜ ਦੇ 2 ਜਵਾਨ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸੁਰੱਖਿਆ ਬੱਲ ਨੇ ਮਾਰੇ ਗਏ ਅੱਤਵਾਦੀਆਂ ਕੋਲੋਂ ਭਾਰੀ ਗਿਣਤੀ 'ਚ ਹਥਿਆਰ ਬਰਾਮਦ ਕੀਤੇ ਹਨ। ਜਿਨ੍ਹਾਂ ਵਿੱਚ 2 ਏ.ਕੇ ਰਾਇਫਲਸ ,1ਐਸਐਲਆਰ ਅਤੇ 1 ਪਿਸਟਲ ਬਰਾਮਦ ਕੀਤੀ ਹੈ। ਫਿਲਹਾਲ ਲੁੱਕੇ ਹੋਏ ਬਾਕੀ ਅੱਤਵਾਦੀਆਂ ਦੀ ਭਾਲ ਜਾਰੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤਿੰਨ ਅੱਤਵਾਦੀ ਹਮਲੇ ਹੋਏ ਸਨ। ਖ਼ਬਰ ਲਿੱਖੇ ਜਾਣ ਤੱਕ ਮੁਠਭੇੜ ਜਾਰੀ ਹੈ।

ABOUT THE AUTHOR

...view details